ਅੰਮ੍ਰਿਤਸਰ, 7 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅੰਤਰ-ਵਿਭਾਗੀ ਹਾਕੀ ਚੈਂਪੀਅਨਸ਼ਿਪ ਸਮਾਜ ਵਿਗਿਆਨ ਵਿਭਾਗ ਨੇ ਜਿੱਤ ਲਈ।
ਇਨ੍ਹਾਂ ਮੁਕਾਬਲਿਆਂ ਵਿਚ ਦੂਜਾ ਸਥਾਨ ਕਾਨੂੰਨ ਵਿਭਾਗ ਨੇ ਪ੍ਰਾਪਤ ਕੀਤਾ ਜਦੋਂਕਿ ਤੀਜੇ ਸਥਾਨ ਸਥਾਨ `ਤੇ ਫਿਜ਼ਿਕਸ ਵਿਭਾਗ ਰਿਹਾ ਅਤੇ ਫੂਡ ਸਾਇੰਸ ਵਿਭਾਗ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਡਾ. ਅਮਨਦੀਪ ਸਿੰਘ ਟੀਚਰ ਇੰਚਾਰਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਐਂਡ ਨੋਡਲ ਅਫਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਆਫ ਇੰਡੀਆ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵਲੋਂ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਤਹਿਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੁਆ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਅੰਤਰ-ਵਿਭਾਗੀ ਹਾਕੀ ਮੁਕਾਬਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੇ 170 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਡਾ. ਰਾਜੇਸ਼ ਕੁਮਾਰ ਮੁੱਖੀ ਸਮਾਜ ਵਿਗਿਆਨ ਵਿਭਾਗ ਨੇ ਜੇਤੂਆਂ ਨੂੰ ਟਰਾਫ਼ੀਆਂ ਤਕਸੀਮ ਕੀਤੀਆਂ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media