Monday, October 12, 2026

ਲੇਖਿਕਾ ਵਿਦਿਆਰਥਣ ਦਾ ਕੀਤਾ ਸਨਮਾਨ

ਸੰਗਰੂਰ, 7 ਮਈ (ਜਗਸੀਰ ਲੌਂਗੋਵਾਲ) – ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਲੇਖਿਕਾ ਵਿਦਿਆਰਥਣ ਮਨੀਸ਼ਾ ਰਾਣੀ ਦਾ ਕੇਂਦਰੀ ਵਿਦਿਆਲਿਆ ਵਲੋਂ ਸਨਮਾਨ ਕੀਤਾ ਗਿਆ।ਵਿਦਿਆਰਥਣ ਮਨੀਸ਼ਾ ਰਾਣੀ ਛੋਟੀ ਉਮਰ ਤੋਂ ਹੀ ਕਵਿਤਾ, ਸੁਆਗਤੀ ਗੀਤ ਆਦਿ ਲਿਖਣ ਦਾ ਕੰਮ ਕਰਦੀ ਆ ਰਹੀ ਹੈ।ਵਿਦਿਆਰਥਣ ਵਲੋਂ ਤਿਆਰ ਕੀਤੇ ਗਏ ਸੁਆਗਤੀ ਗੀਤ, ‘ਜੀ ਆਇਆਂ ਨੂੰ ਗੀਤ ਸਭ ਗਾਓ।‘ ਸਬੰਧੀ ਅੱਜ ਪ੍ਰਿੰਸੀਪਲ ਅੰਜ਼ਨਾ ਗੰਗਵਾਰ ਨੇ ਮਨੀਸ਼ਾ ਰਾਣੀ ਨੂੰ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਨੇ ਕਿਹਾ ਕਿ ਸਵੈ-ਲਿਖਤ ਰਚਨਾ, ਕਲਾਕਾਰੀ ਅਤੇ ਹੋਰ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ। ਸਨਮਾਨ ਪ੍ਰੋਗਰਾਮ ਵਿੱਚ ਰਾਜਕੁਮਾਰ ਸ਼ਰਮਾ, ਰਾਜਿੰਦਰ ਪ੍ਰਸਾਦ ਸ਼ਰਮਾ, ਮਨੀਸ਼ਾ ਸਾਂਗਵਾਨ ਤੇ ਨੰਦ ਕਿਸ਼ੋਰ ਆਦਿ ਅਧਿਆਪਕ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …