Sunday, October 11, 2026

ਪੈਰਾਮਾਊਂਟ ਪਬਲਿਕ ਸਕੂਲ ਵਿਖੇ ਮਨਾਇਆ ਮਾਂ ਦਿਵਸ

ਸੰਗਰੂਰ, 9 ਮਈ (ਜਗਸੀਰ ਲੌਂਗੋਵਾਲ) – ਮਾਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ।ਇਸ ਤੱਥ ਨੂੰ ਮੁੱਖ ਰੱਖਦੇ ਹੋਏ ਪੈਰਾਮਾਊਂਟ ਪਬਲਿਕ ਸਕੂਲ ਵਿਖੇ ਮਦਰ ਡੇਅ ਮਨਾਇਆ ਗਿਆ।ਸਕੂਲ ਦੇ ਸਾਰੇ ਬੱਚਿਆਂ ਨੇ ਆਪਣੀ-ਆਪਣੀ ਮਾਂ ਦੀ ਤਸਵੀਰ ਪੇਸਟ ਕਰ ਕੇ ਕਾਰਡ ਬਣਾਏ ਅਤੇ ਆਪਣੇ ਵਿਚਾਰਾਂ ਨੂੰ ਸਲੋਗਨ, ਕਵਿਤਾ ਆਦਿ ਦੇ ਰੂਪ ਵਿੱਚ ਲਿਖ ਕੇ ਮਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ।ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ `ਮਾਂ ਦਾ ਜ਼ਿੰਦਗੀ ਵਿੱਚ ਕੀ ਰੋਲ ਅਤੇ ਮਹੱਤਤਾ ਹੈ।ਮਾਂ ਨੂੰ ਮੈਂ ਵੇਖਿਆ ਪਰ ਫਰਿਸ਼ਤਾ ਨਹੀਂ ਵੇਖਿਆ, ਪਰ ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ ਵੇਖਿਆ, ਇਹਨਾਂ ਸਤਰਾਂ ਦੀ ਵਿਆਖਿਆ ਕਰਦੇ ਹੋਏ ਸਕੂਲ ਦੇ ਐਮ.ਡੀ ਜਸਵੀਰ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਉਹ ਮਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ।ਉਹਨਾਂ ਨੇ ਸਾਰੇ ਬੱਚਿਆਂ ਨੂੰ ਇਸ ਦਿਵਸ ਦੀ ਵਧਾਈ ਉਨਾਂ ਵਲੋਂ ਬਣਾਏ ਕਾਰਡਾਂ ਦੀ ਪ੍ਰੰਸ਼ਸਾ ਕੀਤੀ।
                       ਇਸ ਮੌਕੇ ਮੈਡਮ ਕਿਰਨਪਾਲ ਕੌਰ, ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਸਵਰਨ ਕੌਰ ਸਰਵਾਰਾ, ਕੋਆਰਡੀਨੇਟਰ ਮੈਡਮ ਸ਼ਿਵਾਨੀ, ਰੂਬਲ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …