Saturday, June 27, 2026

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਹਲਕਾ ਵਿਧਾਇਕ ਦਿਆਲਪੁਰਾ ਨੂੰ ਦਿੱਤਾ ਮੰਗ ਪੱਤਰ

ਪੰਜਾਬ ਸਰਕਾਰ 10 ਜੂਨ ਤੋਂ ਹੀ ਝੋਨਾ ਲਾਉਣ ਸਬੰਧੀ ਜਾਰੀ ਕਰੇ ਨੋਟੀਫੀਕੇਸ਼ਨ – ਗਿਆਸਪੁਰਾ

ਸਮਰਾਲਾ, 9 ਮਈ (ਇੰਦਰਜੀਤ ਸਿੰਘ ਕੰਗ) – ਸੰਯੁਕਤ ਮੋਰਚੇ ਵਿੱਚ ਸ਼ਾਮਿਲ 16 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਰਾਹੀਂ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਝਾੜ ਘੱਟ ਨਿਕਲਿਆ ਅਤੇ ਅੱਗ ਲੱਗਣ ਕਾਰਨ ਜੋ ਨੁਕਸਾਨ ਹੋਇਆ।ਉਸ ਸਬੰਧੀ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਨੂੰ 10,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।ਅੱਗੇ ਆ ਰਹੇ ਝੋਨੇ ਦੇ ਸੀਜ਼ਨ ਲਈ ਜੋ ਪੰਜਾਬ ਸਰਕਾਰ ਨੇ 18 ਜੂਨ ਤੋਂ ਝੋਨੇ ਦੀ ਫਸਲ ਲਗਾਉਣ ਸਬੰਧੀ ਐਲਾਨ ਕੀਤਾ ਗਿਆ।ਬੀ.ਕੇ.ਯੂ (ਕਾਦੀਆਂ) ਇਸ ਬਿਆਨ ਦੀ ਨਿਖੇਧੀ ਕਰਦੇ ਹੋਏ ਸਰਕਾਰ ਨੂੰ ਬੇਨਤੀ ਕੀਤੀ ਕਿ ਸਰਕਾਰ 10 ਮਈ ਨੂੰ ਪਨੀਰੀ ਲਗਾਉਣ ਸਬੰਧੀ ਤੇ 10 ਜੂਨ ਨੂੰ ਝੋਨਾ ਲਗਾਉਣ ਦੀ ਮੰਗ ਕਰਦੇ ਹੋਏ, ਜੋ ਕਿਸਾਨਾਂ ਨੇ ਮਹਿੰਗੇ ਮੁੱਲ ਦੇ ਝੋਨੇ ਦੇ ਬੀਜ਼ ਦੀਆਂ ਪਨੀਰੀਆਂ ਖੇਤਾਂ ਵਿੱਚ ਲਗਾ ਦਿੱਤੀਆਂ ਹਨ।ਉਸ ਦਾ ਵੀ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਜਾਵੇਗਾ ਅਤੇ ਜਿਨ੍ਹਾਂ ਕਿਸਾਨਾਂ ਨੇ ਸਬਜ਼ੀਆਂ ਬੀਜ਼ਣੀਆਂ ਹਨ ਤਾਂ ਉਹ ਲੇਟ ਹੋ ਜਾਣਗੀਆਂ ਅਤੇ ਉਨ੍ਹਾਂ ਦੇ ਝਾੜ ਤੇ ਮਾੜਾ ਅਸਰ ਪਵੇਗਾ।ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਜਾਂਦਾ ਹੈ ਉਸ ‘ਤੇ ਵੀ ਸਰਕਾਰ ਦੁਆਰਾ ਸੂਇਆਂ ਅਤੇ ਕੱਸੀਆਂ ਵਿੱਚ 10 ਜੂਨ ਨੂੰ ਪਾਣੀ ਦਿੱਤਾ ਜਾਵੇ।ਸਰਕਾਰ ਕਿਸਾਨਾਂ ਦੀ ਇਸ ਮੰਗ ਨੂੰ ਮੰਨ ਕੇ ਕਿਸਾਨਾਂ ਦਾ ਸਾਥ ਦੇਵੇ।ਝੋਨੇ ਦੇ ਸੀਜ਼ਨ ਮੌਕੇ ਡੀ.ਏ.ਪੀ ਖਾਦ ਅਤੇ ਯੂਰੀਆ ਖਾਦ ਸੁਸਾਇਟੀਆਂ ਵਿੱਚ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਈਆਂ ਜਾਣ।ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਲਗਾਉਣ ਲਈ ਵੀ ਡੀਜਲ ਦੇ ਰੇਟ ਵਿੱਚ ਕਟੌਤੀ ਕਰੇ।ਹਲਕਾ ਵਿਧਾਇਕ ਦਿਆਲਪੁਰਾ ਨੇ ਮੰਗ ਪੱਤਰ ਪ੍ਰਾਪਤ ਕਰਦੇ ਹੋਏ ਉਨ੍ਹਾਂ ਦੀਆਂ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
                  ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਗੜ੍ਹੀ ਜ਼ਿਲ੍ਹਾ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਨਵਰੋਜ ਸਿੰਘ ਬਲਾਕ ਪ੍ਰਧਾਨ ਸਮਰਾਲਾ, ਮਨਪ੍ਰੀਤ ਸਿੰਘ ਰੋਹਲੇ, ਬਹਾਦਰ ਸਿੰਘ ਰੋਹਲੇ, ਕੁਲਦੀਪ ਸਿੰਘ ਗੜ੍ਹੀ, ਗੁਰਜੀਤ ਸਿੰਘ ਗੜ੍ਹੀ ਮੀਤ ਪ੍ਰਧਾਨ, ਉਜਾਗਰ ਸਿੰਘ ਚਹਿਲਾਂ, ਲਵਪ੍ਰੀਤ ਸਿੰਘ ਬਾਲਿਓਂ, ਰਾਜਿੰਦਰ ਸਿੰਘ ਬਾਲਿਓਂ, ਦਵਿੰਦਰ ਸਿੰਘ ਸਿਕੰਦਰਪੁਰਾ ਇਕਾਈ ਪ੍ਰਧਾਨ, ਮੱਘਰ ਸਿੰਘ ਘੁੰਗਰਾਲੀ ਇਕਾਈ ਪ੍ਰਧਾਨ, ਸੁਖਵਿੰਦਰ ਸਿੰਘ ਇਕਾਈ ਪ੍ਰਧਾਨ ਜਲਾਹ ਮਾਜਰਾ, ਮੀਤਾ ਘੁਲਾਲ, ਸਨੀ ਗੜ੍ਹੀ, ਰਣਜੀਤ ਸਿੰਘ ਬਾਲਿਓਂ, ਹਰਜਿੰਦਰ ਸਿੰਘ, ਗੱਗੂ ਘੁਲਾਲ ਆਦਿ ਤੋਂ ਇਲਾਵਾ ਸਮਰਾਲਾ ਅਤੇ ਮਾਛੀਵਾੜਾ ਬਲਾਕ ਦੇ ਕਿਸਾਨ ਹਜ਼ਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …