ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਜਥੇਬੰਦੀ ਦਲ ਖਾਲਸਾ ਵਲੋਂ ਜੂਨ 1984 ਘੱਲੂਘਾਰਾ ਦੇ ਸਬੰਧ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ
ਅੰਮ੍ਰਿਤਸਰ ਵਿੱਚ ਮੁਕੰਮਲ ਬੰਦ ਰਿਹਾ।ਸ਼ਹਿਰ ਦੇ ਪ੍ਰਮੁੱਖ ਵਪਾਰਕ ਅਦਾਰੇ, ਮਾਰਕੀਟਾਂ, ਦੁਕਾਨਾਂ ਤੇ ਪੈਟਰੋਲ ਪੰਪ ਬੰਦ ਰਹੇ।ਇਥੋਂ ਤੱਕ ਕਿ ਰੇਹੜੀਆਂ ਫੜੀਆਂ ਵਾਲਿਆਂ ਨੇ ਵੀ ਆਪਣਾ ਕੰਮ ਕਾਜ਼ ਬੰਦ ਰੱਖਿਆ।ਦਵਾਈਆਂ ਦੀਆਂ ਦੁਕਾਨਾਂ ਤੇ ਹਸਪਤਾਲ ਖੁੱਲੇ ਰਹੇ, ਪਰ ਗ੍ਰਾਹਕਾਂ ਦੀ ਕਮੀ ਰਹੀ।ਸ਼ਹਿਰ ਬੰਦ ਹੋਣ ਕਾਰਣ ਥ੍ਰੀਵੀਲਰ, ਬੈਟਰੀ ਆਟੋ ਤੇ ਨਿੱਜੀ ਵਾਹਣ ਘੱਟ ਨਿਕਲਣ ਕਰਕੇ ਸੜਕਾਂ ਸੁੰਨਸਾਨ ਰਹੀਆਂ।ਤਸਵੀਰ ਵਿੱਚ ਸਥਾਨਕ ਸੁਲਤਾਨਵਿੰਡ ਇਲਾਕੇ ਵਿੱਚ 100 ਫੁੱਟੀ ਚੌਕ ‘ਚ ਬੰਦ ਪਈਆਂ ਦੁਕਾਨਾਂ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media