ਅੰਮ੍ਰਿਤਸਰ 13 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਪੀ.ਜੀ.ਆਰ.ਕੈਮ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ
ਵਲੋਂ 15 ਜੂਨ ਨੂੰ ਕੈਰੀਅਰ ਨਾਲ ਸਬੰਧਤ ਜਾਣਕਾਰੀ ਲਈ ਫੇਸਬੁੱਕ ਤੇ ਲਾਈਵ ਵੈਬੀਨਾਰ ਲਗਾਇਆ ਜਾ ਰਿਹਾ ਹੈ।ਇਸ ਵੈਬੀਨਾਰ ਅਤੇ ਕੈਰੀਅਰ ਟਾਕ ਦਾ ਮੁੱਖ ਵਿਸ਼ਾ ਸਟਾਟਅਪ.ਆਪਣੀ ਤਕਦੀਰ ਦੇ ਆਪ ਮਾਲਿਕ ਹੈ।ਇਸ ਵੈਬੀਨਾਰ ਵਿੱਚ ਕੈਰੀਅਰ ਨਾਲ ਸਬੰਧਤ ਕੈਰੀਅਰ ਟਾਕ ਮੁੱਖ ਬੁਲਾਰਾ ਹਰਦੀਪ ਸਿੰਘ, ਸੀਨੀਅਰ ਕਨਸੈਲਟੈਂਟ, ਇਨਵੈਸਟ ਪੰਜਾਬ, ਅਤੇ ਮਿਸ ਪ੍ਰਿਆ ਸਿੰਘ, ਮੈਨੇਜਿੰਗ ਡਾਇਰੈਕਟਰ, ਬਲੈਕ ਆਈ, ਟੈਕਨਾਲੋਜੀ ਪ੍ਰਾਈਵੇਟ ਲਿਮ. ਵਲੋਂ ਕੀਤੀ ਜਾਵੇਗੀ।ਇਹ ਵੈਬੀਨਾਰ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਦੇ ਫੇਸਬੁੱਕ ਪੇਜ਼ ਤੋਂ ਠੀਕ ਸਵੇਰੇ 11.00 ਵਜੇ ਲਾਈਵ ਦਿਖਾਇਆ ਜਾਵੇਗਾ।ਉਨਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਇਸ ਵੈਬੀਨਾਰ ਨਾਲ ਜੁੜਨ ਲਈ ਫੇਸਬੁੱਕ ‘ਤੇ ਇਸ ਲਿੰਕ <https://facebook.com/events/s/career-in-call-centresbpo-indu/436156921666360/> ਤੇ ਕਲਿਕ ਕਰ ਕੇ ਜਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਕਾਨਫਰਾਂਸ ਰੂਮ ਵਿੱਚ ਆ ਕੇ ਲਾਈਵ ਵੈਬੀਨਾਰ ਵਿੱਚ ਸ਼ਾਮਲ ਹੋ ਸਕਦੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media