Tuesday, December 24, 2024

ਵਿਸ਼ਵ ਖੂਨਦਾਨੀ ਦਿਵਸ ਮੌਕੇ ਲਗਾਇਆ ਖੂਨਦਾਨ ਕੈਂਪ

ਸੰਗਰੂਰ, 13 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਸਿਵਲ ਹਸਪਤਾਲ ਵਿਖੇ ਸਹਾਰਾ ਬਲੱਡ ਵਿੰਗ ਅਤੇ ਜੀਵਨ ਆਸ਼ਾ ਵੈਲਫੇਅਰ ਸੁਸਾਇਟੀ ਵਲੋਂ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਗਿਆ।ਬਲੱਡ ਬੈਂਕ ਵਿਖੇ ਡਾ. ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ, ਸੁਭਾਸ਼ ਚੰਦ ਡਾਇਰੈਕਟਰ ਸਹਾਰਾ ਬਲੱਡ ਵਿੰਗ, ਸਰਬਜੀਤ ਸਿੰਘ ਰੇਖੀ ਚੇਅਰਮੈਨ, ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ, ਅਸ਼ੋਕ ਕੁਮਾਰ ਸਕੱਤਰ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਗਜੀਵਨ ਸਿੰਘ, ਵਿਕਰਮਜੀਤ ਸਿੰਘ ਸਕੱਤਰ, ਧਨਵੰਤ ਅਰੋੜਾ ਦੀ ਦੇਖ-ਰੇਖ ਹੇਠ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨਾਂ ਤੇ ਪ੍ਬੰਧਕਾਂ ਦੇ ਨਾਲ ਨਰਸਿੰਗ ਵਿਦਿਆਰਥਣਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਅ।ਹੱਥ ਫੜੀਆਂ ਤਖਤੀਆਂ ਤੇ ਦਰਸਾਏ ਸੰਦੇਸ਼ਾਂ “ਖੂਨਦਾਨ ਲਈ ਕਰੋ ਅਭਿਆਨ, ਖੂਨ ਦਾਨੀ ਬਣ ਕੇ ਬਚਾਓ ਜਾਨ।” ਦਿੱਤਾ ਖੂਨ ਨਾ ਬੇਕਾਰ ਜਾਵੇ, ਇੱਕ ਦਿਨ ਵਿੱਚ ਵਾਪਸ ਆਵੇ” ” ਕਿਸੇ ਦੀ ਬਚਾਓ ਜਾਨ, ਆਓ ਕਰੀਏ ਖੂਨ ਦਾਨ ” ਰਾਹੀਂ ਖੂਨਦਾਨ ਦੀ ਮਹੱਤਤਾ ਦਰਸਾਈ ਗਈ।
                   ਡਾ. ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਵਿਸ਼ਵ ਖੂਨਦਾਨੀ ਦਿਵਸ ਬਾਰੇ ਦੱਸਿਆ ਅਤੇ ਸਮੇਂ ਸਮੇਂ `ਤੇ ਹਸਪਤਾਲ ਵਿਖੇ ਲਗਾਏ ਜਾਂਦੇ ਖੂਨਦਾਨ ਕੈਂਪਾਂ ਵਿੱਚ ਦੋਨਾਂ ਸਮਾਜ ਸੇਵੀ ਸੰਸਥਾਵਾਂ ਵਲੋਂ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕੀਤੀ।ਉਨਾਂ ਦੇ ਨਾਲ ਡਾ. ਗੀਤਿਕਾ, ਪਰਮਿੰਦਰ ਸਿੰਘ, ਸ਼ਬਨਮ ਖਾਨ ਤੇ ਵਿਪਨ ਕੁਮਾਰ ਵੀ ਹਾਜ਼ਰ ਸਨ। ਸਰਬਜੀਤ ਸਿੰਘ ਰੇਖੀ ਨੇ ਐਸ.ਐਮਓ ਨੂੰ ਬੇਨਤੀ ਕੀਤੀ ਕਿ ਖੂਨਦਾਨ ਕਰਨ ਵਾਲਿਆਂ ਜਾਂ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਸਿਵਲ ਹਸਪਤਾਲ ਵਿਖੇ ਪਹਿਲ ਦੇ ਆਧਾਰ ‘ਤੇ ਇਲਾਜ ਕੀਤਾ ਜਾਵੇ।ਨਾਲ ਹੀ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਖੂਨਦਾਨੀਆਂ ਨੂੰ ਬਾਕੀ ਵਰਗਾਂ ਵਾਂਗ ਬੱਸ, ਰੇਲਵੇ ਸਫਰ ਸਮੇਂ ਵਿਸੇਸ਼ ਛੋਟ ਦਿੱਤੀ ਜਾਵੇ ਤਾਂ ਕਿ ਇਹ ਖੂਨਦਾਨ ਕਰਨ ਲਈ ਹੋਰ ਉਤਸ਼ਾਹਿਤ ਹੋ ਸਕਣ। ਸੰਸਥਾ ਦੇ ਸੀਨੀਅਰ ਮੈਂਬਰ ਕੈਨੇਡਾ ਨਿਵਾਸੀ ਸੁਭਾਸ਼ ਅੱਤਰੀ ਨੇ ਖੁਨਦਾਨੀਆਂ ਨੂੰ ਸ਼ੁਭ ਇੱਛਾਵਾਂ ਭੇਜੀਆਂ।ਖੂਨਦਾਨੀਆਂ ਵਿੱਚ ਸ਼ਾਮਿਲ ਡਾ, ਦਿਨੇਸ਼ ਗਰੋਵਰ ਨੇ ਵਿਸ਼ਵ ਖੂਨਦਾਨੀ ਦਿਵਸ ਤੇ ਖੂਨਦਾਨ ਕਰਕੇ ਮਾਣ ਮਹਿਸੂਸ ਕੀਤਾ।ਹਰੀਸ਼ ਕੁਮਾਰ, ਅਰਸ਼ਜੋਤ ਬੱਲ, ਸੁਭਾਸ਼ ਸ਼ਰਮਾ, ਮਨਪ੍ਰੀਤ ਸ਼ਰਮਾ, ਰੋਹਿਤ ਸ਼ਰਮਾ, ਅਮਨ ਤਲਵਾੜ, ਰਾਜਵੀਰ ਸੈਣੀ, ਜਗਜੀਤ ਸਿੰਘ ਆਦਿ ਨੇ ਇਸ ਕੈਂਪ ਲਈ ਵਿਸ਼ਸ਼ ਸਹਿਯੋਗ ਦਿੱਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …