Saturday, March 7, 2026

ਜਿਲ੍ਹਾ ਪਠਾਨਕੋਟ ਵਿਖੇ ਕੁੱਲ 51 ਈ ਵਾਹਣ ਸੁਵਿਧਾ ਕੇਂਦਰ ਸਥਾਪਿਤ ਕੀਤੇ ਜਾਣਗੇ

ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਕੁੱਲ 2000 ਈ ਵਾਹਣ ਸੁਵਿਧਾ ਕੇਂਦਰ ਸਥਾਪਿਤ ਕੀਤੇ ਸਥਾਪਿਤ ਕੀਤੇ ਜਾ ਰਹੇ ਹਨ।ਰੋਜਗਾਰ ਅਫਸਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਕੁੱਲ 51 ਈ ਵਾਹਣ ਸੁਵਿਧਾ ਕੇਂਦਰ (ਫੂਛ ਛੲਨਟੲਰਸ) ਸਥਾਪਿਤ ਕੀਤੇ ਜਾ ਰਹੇ ਹਨ।ਜਿਹੜੇ ਪ੍ਰਾਰਥੀ ਆਪਣਾ ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਹਨ, ਉਹ ਆਪਣਾ 51 ਈ ਵਾਹਣ ਸੁਵਿਧਾ ਕੇਂਦਰ ਖੋਲਣ ਲਈ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਖੇ ਅਪਲਾਈ ਕਰ ਸਕਦੇ ਹਨ। ਇਹਨਾਂ 2000 ਈ ਵਾਹਣ ਸੁਵਿਧਾ ਕੇਂਦਰ ਵਲੋਂ ਗ੍ਰਾਹਕਾਂ ਨੂੰ ਵਾਹਣ ਪੋਲਿਊਸ਼ਨ ਚੈਕ, ਵਾਹਣ ਬੀਮਾ, ਰੋਡਸਾਈਡ ਸਹਾਇਤਾ, ਫਾਸਟ ਟੈਗ, ਵਾਟਰਲੈਸ ਕਾਰ ਵਾਸ਼, ਡਰਾਇਵਰ ਆਨ ਕਾਲ ਦੀ ਸੁਵਿਧਾ ਮੁਹਇਆ ਕਰਵਾਈ ਜਾਵੇਗੀ।ਇਹ ਸੁਵਿਧਾ ਕੇਂਦਰ ਸਥਾਪਿਤ ਕਰਨ ਲਈ 50-50 ਇਨਵੈਸਟਮੈਂਟ ਮਾਡਲ ਤਿਆਰ ਕੀਤਾ ਗਿਆ ਹੈ।ਜਿਹੜੇ ਪ੍ਰਾਰਥੀ ਇਨਵੈਸਟਮੈਂਟ ਮਾਡਲ ਅਨੁਸਾਰ ਈ-ਵਾਹਣ ਸੁਵਿਧਾ ਕੇਂਦਰ ਦਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਹਨ।ਉਹਨਾਂ ਪ੍ਰਾਰਥੀਆਂ ਨੂੰ ਕੰਮ ਸ਼ੁਰੂ ਕਰਨ ਲਈ 2.5 ਲੱਖ ਰੁਪਏ ਆਪਣੇ ਕੋਲੋਂ ਅਤੇ ਕੰਪਨੀ ਵਲੋਂ 2.5 ਲੱਖ ਰੁਪਏ ਕੰਮ ਸ਼ੁਰੂ ਕਰਨ ਦੇ ਲਈ ਦਿੱਤੇ ਜਾਣਗੇ।ਸਕੀਮ ਤਹਿਤ ਪ੍ਰਾਰਥੀਆਂ ਨੂੰ 40000/- ਰੁਪਏ ਪ੍ਰਤੀ ਮਹੀਨਾ ਤੋਂ ਵੱਧ ਆਮਦਨ ਹੋਵੇਗੀ।
               ਚਾਹਵਾਨ ਪ੍ਰਾਰਥੀ ਜਿਨ੍ਹਾਂ ਦੀ ਯੋਗਤਾ 12ਵੀਂ, ਗਰੇਜੂਏਸ਼ਨ ਡਿਪਲੋਮਾ (ਮਕੈਨੀਕਲ) ਅਤੇ ਉਮਰ 18-35 ਸਾਲ ਹੈ, ਉਹ ਸਾਰੇ ਡੀ.ਏ.ਸੀ ਕੰਪਲੇਕਸ ਕਮਰਾ ਨੰ: 352 ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 22.06.2022 ਤੋਂ 29.06.2022 ਤੱਕ ਆਪਣੇ ਅਸਲ ਯੋਗਤਾ ਦੇ ਸਰਟੀਫੀਕੇਟ ਲੈ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …