Thursday, October 8, 2026

ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਨੇ ਸਿਹਤ ਤੇ ਸਿੱਖਿਆ ਪ੍ਰਤੀ ਕੀਤਾ ਜਾਗਰੂਕ

ਸੰਗਰੂਰ, 25 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਵਿਸ਼ਾਲ ਇਕੱਤਰਤਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਹੋਈ।
                 ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਪਵਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਕਿਸ਼ੋਰੀ ਲਾਲ, ਮੀਤ ਪ੍ਰਧਾਨ ਜਨਕ ਰਾਜ ਜੋਸ਼ੀ, ਰਜਿੰਦਰ ਸਿੰਘ ਚੰਗਾਲ, ਜਨਰਲ ਸਕੱਤਰ ਕੰਵਲਜੀਤ ਸਿੰਘ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਪ੍ਰਬੰਧਕੀ ਸਕੱਤਰ ਸੁਰਿੰਦਰ ਸਿੰਘ ਸੋਢੀ ਆਦਿ ਮੌਜ਼ੂਦ ਸਨ।ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦੇ ਆਯੋਜਨ ‘ਚ ਵੱਡੀ ਗਿਣਤੀ ‘ਚ ਐਸੋਸੀਏਸ਼ਨ ਦੇ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ।ਕੰਵਲਜੀਤ ਸਿੰਘ ਅਤੇ ਦਰਸ਼ਨ ਸਿੰਘ ਬਲਿੰਗ ਨੇ ਮੰਚ ਸੰਚਾਲਣ ਕੀਤਾ।ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਐਸੋਸੀਏਸ਼ਨ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਹੈ।ਸੰਸਥਾ ਵਲੋਂ ਵਾਤਾਵਰਣ ਦੀ ਸ਼ੁਧਤਾ ਲਈ ਬੂਟੇ ਲਗਾਏ ਜਾਂਦੇ ਹਨ ਅਤੇ ਪਾਣੀ ਦੀ ਬਚਤ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਇਸ ਸਮੇਂ ਸਿਖਿਆ ਅਤੇ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਣ ਦੀ ਲੋੜ ਹੈ।ਪਾਂਧੀ ਨੇ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨ ਨੂੰ ਆ ਰਹੀਆਂ ਦਿੱਕਤਾਂ ‘ਤੇ ਖੁੱਲ ਕੇ ਵਿਚਾਰ ਰੱਖੇ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਜਿੰਨ੍ਹਾਂ ਵਿੱਚ 6ਵੇਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਬਣਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ।
                     ਕੈਪਟਨ ਅਨਿਲ ਗੋਇਲ ਸਾਬਕਾ ਸੀਨੀਅਰ ਬੈਂਕ ਮੈਨੇਜਰ ਜਤਿੰਦਰ ਗੁਪਤਾ, ਮੈਡਮ ਸੁਧਾ ਜੈਨ, ਅਸ਼ੋਕ ਚੌਹਾਨ, ਦਵਿੰਦਰ ਗੁਪਤਾ ਨੇ ਵੀ ਪਾਣੀ ਬਚਾਓ ਬੂਟੇ ਲਗਾਓ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕਿਹਾ।ਜੂਨ ਮਹੀਨੇ ਵਿੱਚ ਜਿਹੜੀਆਂ ਸਖ਼ਸ਼ੀਅਤਾਂ ਦੇ ਜਨਮ ਦਿਨ ਸਨ ਉਨ੍ਹਾਂ ਵਿੱਚ ਦਰਸ਼ਨ ਸਿੰਘ ਰਤਨ, ਨਿਰਭੈ ਸਿੰਘ, ਮਦਨ ਗੋਪਾਲ ਸੋਢੀ, ਜਗਦੀਸ਼ ਰਾਏ ਜੰਡੀ, ਜਨਕ ਰਾਜ ਜੋਸ਼ੀ, ਜੀਵਨ ਸਿੰਘ ਮਿੱਤਲ, ਠਾਣੇਦਾਰ ਬਲਜਿੰਦਰ ਸਿੰਘ, ਦਰਸ਼ਨ ਸਿੰਘ ਬਲਿੰਗ, ਮਾਸਟਰ ਮਦਨ ਲਾਲ, ਬੈਂਕ ਮੈਨੇਜਰ ਅਸ਼ੋਕ ਨਾਗਪਾਲ, ਜਤਿੰਦਰ ਗੁਪਤਾ ਅਤੇ ਮੈਡਮ ਸੁਧਾ ਜੈਨ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਹ ਪ੍ਰਣ ਲਿਆ ਗਿਆ ਕਿ ਉਹ ਆਪਣੇ ਹਰ ਜਨਮ ਦਿਨ ਤੇ ਬੂਟੇ ਲਗਾਇਆ ਕਰਨਗੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …