ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ)- ਸਾਵਧਾਨ ਜੇਕਰ ਤੁਸੀ ਕਿਸੇ ਦੇ ਘਰ ਪੁੱਛਣ ਜਾਂਦੇ ਹੋ ਤਾਂ ਤੁਹਾਡੇ ਉੱਤੇ ਹਮਲਾ ਵੀ ਹੋ ਸਕਦਾ ਹੈ। ਅਜਿਹਾ ਹੀ ਵਾਕਾ ਰਾਧਾ ਸਵਾਮੀ ਕਲੋਨੀ ਵਿੱਚ ਉਸ ਸਮੇਂ ਘਟਿਆ ਜਦੋਂ ਇੱਕ ਨੋਜਵਾਨ ਨੇ ਆਪਣੇ ਕਿਸੇ ਗੁਆਂਢੀ ਦੇ ਘਰ ਪੁੱਛਣਾ ਚਾਹਿਆ ਤਾਂ ਪੜੌਸੀਆਂ ਨੇ ਖਿੱਝ ਕੇ ਹੋਰ ਸਾਥੀਆਂ ਦੇ ਨਾਲ ਨੋਜਵਾਨ ਨੂੰ ਜਖ਼ਮੀ ਕਰ ਦਿੱਤਾ।ਪਤਾ ਚੱਲਣ ਉੱਤੇ ਨੋਜਵਾਨ ਦੇ ਪਿਤਾ ਦੁਆਰਾ ਉਸਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਸਿਵਲ ਹਸਪਤਾਲ ਵਿੱਚ ਦਾਖਲ ਰੋਹੀਤ ਕੁਮਾਰ ਪੁੱਤ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਰਾਧਾ ਸਵਾਮੀ ਕਲੋਨੀ ਦੀ ਗਲੀ ਨੰਬਰ 9ਏ ਦਾ ਰਹਿਣ ਵਾਲਾ ਹੈ।ਉਹ ਜਿਆਦਾਤਰ ਘਰ ਤੋਂ ਬਾਹਰ ਰਹਿੰਦਾ ਹੈ।ਬੀਤੀ ਸ਼ਾਮ ਜਦੋਂ ਉਹ ਰਾਧਾ ਸਵਾਮੀ ਕਾਲੋਨੀ ਗਲੀ ਨੰਬਰ 9 ਬੀ ਵਿੱਚ ਆਪਣੇ ਕਿਸੇ ਗੁਆਂਢੀ ਦਾ ਘਰ ਪੁੱਛਿਆ ਤਾਂ ਨਸ਼ੇ ਵਿੱਚ ਧੁੱਤ ਸੰਨੀ ਨਾਮਕ ਨੋਜਵਾਨ ਨੇ ਉਸ ਉੱਤੇ ਇਹ ਇਲਜ਼ਾਮ ਲਗਾਕੇ ਕਿ ਉਹ ਗਲੀ ਵਿੱਚ ਵਾਰ ਵਾਰ ਚੱਕਰ ਕੱਟਦਾ ਹੈ, ਕਹਿ ਕੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਉਸਦੇ ਸਿਰ ਉੱਤੇ ਪੰਚ ਅਤੇ ਤੇਜਧਾਰ ਹਥਿਆਰਾਂ ਨਾਲ ਵਾਰ ਕਰਕੇ ਜਖ਼ਮੀ ਕਰ ਦਿੱਤਾ।ਰੌਲਾ ਸੁਣਕੇ ਉਸਦੇ ਗੁਆਢੀਆਂ ਨੇ ਉਹਨੂੰ ਛੁਡਾਕੇ ਜਾਣਕਾਰੀ ਉਸਦੇ ਪਿਤਾ ਨੂੰ ਦਿੱਤੀ, ਤਾਂ ਉਸਦੇ ਪਿਤਾ ਨੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ।ਰੋਹੀਤ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਉਸਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਸੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …