ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ)- ਸਥਾਨਕ ਐਮ. ਆਰ. ਸਰਕਾਰੀ ਕਾਲਜ ਤੋਂ ਸੇਵਾਮੁਕਤ ਪ੍ਰੋਫੈਸਰ ਅਤੇ ਨਗਰ ਦੀ ਕਈ ਸਾਮਾਜਕ ਸੰਸਥਾਵਾਂ ਦੇ ਨਾਲ ਜੁੜੇ ਰਾਮ ਕ੍ਰਿਸ਼ਣ ਗੁਪਤਾ ਨੇ ਅੱਜ ਆਪਣੇ ਪਿਤਾ ਹੀਰਾ ਲਾਲ ਗੁਪਤਾ ਅਤੇ ਮਾਤਾ ਨਰਾਇਣੀ ਦੇਵੀ ਗੁਪਤਾ ਦੀ ਯਾਦ ਵਿੱਚ ਸਿਵਲ ਹਸਪਤਾਲ ਦੇ ਜੱਚਾ ਔਰਤ ਬੱਚਾ ਵਿਭਾਗ ਨੂੰ 30 ਕੁਰਸੀਆਂ ਦਾਨ ਕੀਤੀਆਂ।ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਉੱਤਮ ਚਿਕਤੀਸਾ ਅਧਿਕਾਰੀ ਡਾ. ਐਸ. ਪੀ. ਗਰਗ ਨੇ ਦੱਸਿਆ ਕਿ ਅੱਜ ਪ੍ਰੋ. ਗੁਪਤਾ ਨੇ ਜੱਚਾ ਔਰਤ ਬੱਚਾ ਵਿਭਾਗ ਨੂੰ 30 ਕੁਰਸੀਆਂ ਦਾਨ ਕੀਤੀਆਂ ਹਨ।ਜਿਸ ਨਾਲ ਜਾਂਚ ਕਰਵਾਉਣ ਲਈ ਆਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਆਪਣੇ ਬੱਚਿਆਂ ਨੂੰ ਟੀਕਾਕਰਣ ਕਰਵਾਉਣ ਲਈ ਆਉਣ ਵਾਲੀ ਔਰਤਾਂ ਨੂੰ ਸਹੂਲਤ ਹੋਵੇਗੀ।ਇਸ ਮੌਕੇ ਚੀਫ ਫਾਰਮਾਸਿਸਟ ਸ਼ਸ਼ਿ ਕਾਂਤ, ਪਵਨ ਸੇਠੀ ਅਤੇ ਦਵਿੰਦਰ ਕੌਰ ਮੌਜੂਦ ਸਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …