Friday, November 22, 2024

ਡਾ. ਪੱਲਵੀ ਸੇਠੀ ਡੀ.ਏ.ਵੀ ਪਬਲਿਕ ਸਕੂਲ ‘ਚ ਨਵੇਂ ਪ੍ਰਿੰਸੀਪਲ ਨਿਯੁੱਕਤ

ਅੰਮ੍ਰਿਤਸਰ, 21 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਪ੍ਰਧਾਨ ਮਾਨਯੋਗ ਪਦਮਸ਼੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ ਅਤੇ ਡਾਇਰੈਕਟਰ ਪੀ.ਐਸ-1 ਤੇ ਏਡਿਡ ਸਕੂਲਜ਼ ਜੇ.ਪੀ.ਸ਼ੂਰ ਦੇ ਅਸ਼ੀਰਵਾਦ ਦੇ ਨਾਲ ਡਾ. ਪੱਲਵੀ ਸੇਠੀ ਨੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ ਵਿਖੇ ਪਿ੍ਰੰਸੀਪਲ ਦਾ ਅਹੁੱਦਾ ਸੰਭਾਲ ਲਿਆ ਹੈ। ਪੰਜਾਬ ਜ਼ੋਨ `ਏ` ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ, ਸਕੂਲ ਪ੍ਰਬੰਧਕ ਡਾ. ਪੁੁਸ਼ਪਿੰਦਰ ਵਾਲੀਆਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਤੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ।ਐਲ.ਐਮ.ਸੀ ਮੈਂਬਰ ਅਤੇ ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਤੋਂ ਆਏ ਹੋਏ ਪ੍ਰਿੰਸੀਪਲ ਵੀ ਮੌਜ਼ੂਦ ਰਹੇ।
                   ਡਾ. ਪੱਲਵੀ ਸੇਠੀ ਬੀ.ਸੀ.ਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ‘ਚ ਵਾਇਸ ਪ੍ਰਿੰਸੀਪਲ ਦੇ ਅਹੁੱਦੇ ‘ਤੇ ਕੰਮ ਕਰ ਚੁੱਕੇ ਹਨ।ਉਨ੍ਹਾਂ ਨੇ ਅੰਗ੍ਰੇਜ਼ੀ, ਮਨੋਵਿਗਿਆਨ ਅਤੇ ਬਿਜ਼ਨਸ ਮੈਨੇਜਮੈਂਟ ਆਦਿ ਵਿਸ਼ਿਆਂ ਵਿੱਚ ਐਮ.ਏ ਅਤੇ ਅੰਗ੍ਰੇਜ਼ੀ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।ਸੀ.ਬੀ.ਐਸ.ਈ ਵਿੱਚ ਉਹ ਏ.ਐਸ.ਐਲ (ਬੋਲਣ ਤੇ ਸੁਣਨ ਦਾ ਮੁਲਾਂਕਣ) ਦੇ ਸਹਾਇਕ ਦੇ ਤੌਰ ‘ਤੇ ਵੀ ਕੰਮ ਕਰ ਚੁੱਕੇ ਹਨ।ਉਹ ਸੈਂਟਰ ਆਫ਼ ਐਕਸੀਲੈਂਸ, ਸੀ.ਬੀ.ਐਸ.ਈ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਪਿ੍ਰੰਸੀਪਲਾਂ਼ ਅਤੇ ਅਧਿਆਪਕਾਵਾਂ ਲਈ ਹੋਈ ਸਮਰੱਥਾ ਨਿਰਮਾਣ ਕਾਰਜਸ਼ਾਲਾ ਦੇ ਮੁੱਖ ਵਕਤਾ ਵੀ ਰਹੇ ਹਨ।ਡਾ. ਪੱਲਵੀ ਨੇ 1993 ਵਿੱਚ ਅਧਿਆਪਨ ਦੇ ਖੇਤਰ ਵਿੱਚ ਆਪਣਾ ਕਦਮ ਰੱਖਿਆ।ਸਿੱਖਿਆ ਦੇ ਖੇਤਰ ਵਿਚ 29 ਸਾਲਾਂ ਦੇ ਤਜ਼ਰਬੇ ਨਾਲ ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਵਿੱਚ ਡੂੰਘੇ ਸਿੱਖਣ ਉਦੇਸ਼ਾਂ ਨੂੰ ਲਾਗੂ ਕਰਨ ਲਈ ਨਵੀਂ ਸਿੱਖਿਆ ਪ੍ਰਣਾਲੀ ਦਾ ਬੀੜਾ ਚੁੱਕਿਆ।
                ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਪੱਲਵੀ ਸੇਠੀ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵਧੀਆ ਕਾਰਗਜ਼ਾਰੀ ਲਈ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ।
               ਇਸ ਮੌਕੇ `ਤੇ ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਨੇ ਕਿਹਾ ਕਿ ਉਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਚ ਪੱਧਰ ‘ਤੇ ਲਿਜਾਉਣ ਲਈ ਮਹੱਤਵਪੂਰਨ ਉਚਾਈਆਂ ਨੂੰ ਛੂਹਣ ਲਈ ਰੱਜ਼ਵਾਂ ਕੰਮ ਕਰਨਗੇ। ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …