ਜ਼ਿੰਦਗ਼ੀ ਦਾ ਜੇ ਲੈਣਾ ਸੁੱਖ।
ਆਉ ਮਿਲ ਕੇ, ਲਾਈਏ ਰੁੱਖ਼।
ਰੁੱਖ਼ਾਂ ਦੇ ਸਾਹ ਤੇ ਸਾਡੇ ਸਾਹ
ਕਦੇ ਵੀ ਹੁੰਦੇ ਨਹੀਂ ਬੇਮੁੱਖ਼।
ਰੁੱਖ਼ਾਂ ਨੂੰ ਵੀ ਲੋੜ ਹੈ ਸਾਡੀ
ਇੱਕੋ ਜਿਹੀ ਦੋਵਾਂ ਦੀ ਭੁੱਖ।
ਸਾਡੇ ਸਾਹਾਂ ਦੇ ਰਖਵਾਲੇ
ਸਾਂਝੇ ਸਾਡੇ ਸੁੱਖ਼ ਤੇ ਦੁੱਖ।
ਪਿੱਪਲ-ਬੋਹੜ ਬੜੇ ਪਵਿਤਰ
ਉਮਰਾਂ ਦੇ ਨਾਲ ਜਾਂਦੇ ਝੁਕ।
ਤਪਸ਼ ਬੜੀ ਹੈ ਧਰਤੀ ਉੱਤੇ
ਪਰ! ਰੁੱਖ਼ਾਂ ਦੀ ਛਾਂ ਪ੍ਰਮੁੱਖ।
ਭਵਿੱਖ ਹੈ ਧੁੰਦਲਾ ਜਾਪ ਰਿਹੈ
ਵਾਤਾਵਰਣ ਦੀ ਭਰੀਏ ਕੁੱਖ।
ਰੁੱਖ਼ ਲਾਓ ਤੇ ਧਰਮ ਕਮਾਓ
‘ਸੁਹਲ’ ਐਸੀ ਸੁੱਖਣਾ ਸੁੱਖ। 2507202203
ਮਲਕੀਅਤ ‘ਸੁਹਲ’
ਨੋਸ਼ਹਿਰਾ ਬਹਾਦਰ (ਤਿੱਬੜੀ) ਗੁਰਦਾਸਪੁਰ।
ਮੋ- 987284861