Thursday, October 3, 2024

ਮੂਰਖ ਨਹੀਂ ਹਾਂ

ਚਾਨਣ ਲਈ ਚਾਨਣ ਹਾਂ ਹਨੇਰਿਆਂ ਲਈ ਘੁੱਪ ਹਾਂ।
ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ।

ਨਜ਼ਰ ਅੰਦਾਜ਼ ਕਰਦੇ ਹਾਂ ਟਲਜੇਂ ਤਾਂ ਚੰਗਾ।
ਪਾਉਣਾ ‘ਤੇ ਆਉਂਦਾ ਏ ਸਾਨੂੰ ਵੀ ਪੰਗਾ।
ਚੰਗਿਆਂ ਲਈ ਚੰਗੇ ਹਾਂ ਭੈੜਿਆਂ ਲਈ ਧੁੱਪ ਹਾਂ।
ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ।

ਭੀੜ ‘ਚ ਵੜ ਕੇ ਕਦੇ ਮਾਰਦੇ ਨਹੀਂ ਮੋਢੇ।
ਨਜਾਇਜ਼ ਕੋਈ ਅੜਾਵੇ ਠਿੱਬੀ ਭੰਨ ਦਈਏ ਗੋਡੇ।
ਰਗ ਰਗ ਸਮਝਦੇ ਹਾਂ ਬਣਾ ਦਿੰਦੇ ਕੁੱਪ ਹਾਂ।
ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ।

ਵੇਖ ਰਹੇ ਹਾਂ ਛੁੱਪ ਕੇ ਤੇਰੀਆਂ ਚਾਲਾਂ ਨੂੰ।
ਅੱਖ ਸਾਡੀ ਪਾ ਰਹੀ ਭਾਜੜਾਂ ਦਲਾਲਾਂ ਨੂੰ।
ਖੁਰਚਣੇ ਨਾਲ ਖੁਰਚਾਂਗੇ ਲੱਗੇ ਗੰਢ ਤੁੱਪ ਹਾਂ।
ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ।

ਡਾਂਗਾ ਦੇ ਗਜ਼ਾਂ ਨਾਲ ਕੱਪੜੇ ਮਿਣਾਉਣੇਂ ਆਉਂਦੇ।
ਸਿਰ ਚੜੇ ਭੂਤ ਫੜ੍ਹ ਬੋਦੀਆਂ ਤੋਂ ਲਾਹੁਣੇ ਆਉਂਦੇ।
ਹੱਕਾਂ ਦਿਆਂ ਰੌਲਿਆਂ ‘ਤੇ ਬੋਲਦੇ ਟੁੱਪ ਟੁੱਪ ਹਾਂ।
ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ।

ਕੁੱਤਿਆਂ ਦੇ ਭੌਂਕਿਆਂ ਮੁਸਾਫਰਾਂ ਰਾਹ ਛੱਡੇ ਕਦੇ।
ਗੋਲ਼ੀਆਂ ਦੇ ਡਰ ਨਾਲ ਸ਼ੇਰਾਂ ਹੱਥ ਅੱਡੇ ਕਦੇ।
ਮੈਦਾਨ ‘ਚ ਸ਼ਿਨਾਗ ਸੰਧੂ ਬੈਠੇ ਨਹੀਂ ਛੁੱਪ ਹਾਂ।
ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ। 2507202204


ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ, ਜਿਲ੍ਹਾ ਤਰਨ ਤਾਰਨ।
ਮੋ- 97816-93300

Check Also

ਅਕਾਲ ਅਕੈਡਮੀ ਕਮਾਲਪੁਰ ਨੇ ਜਿਲ੍ਹਾ-ਪੱਧਰੀ ਗੱਤਕਾ ਮੁਕਾਬਲਿਆਂ `ਚ ਮਾਰੀਆਂ ਮੱਲਾਂ

ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਸੰਸਥਾ ਅਕਾਲ ਅਕੈਡਮੀ …