Monday, December 23, 2024

ਸਿਰਸਾ ਵੱਲੋਂ ਆਪਣੇ ਹਲਕੇ ਵਿੱਚ ਕਰਵਾਈਆਂ ਗਈਆਂ ਰੈਲੀਆਂ

PPN0312201402
ਨਵੀਂ ਦਿੱਲੀ, 3 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੁਰਣ ਬਹੁਮਤ ਨਾਲ ਬਨਾਉਣ ਦੇ ਮਕਸਦ ਨਾਲ ਲੋਕਾਂ ਨਾਲ ਜੁੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕਰਨ ਦੀ ਸ਼ੁਰੂ ਕੀਤੀ ਗਈ ਲੜੀ ਵਿੱਚ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੇ ਹਲਕੇ ਰਾਜੌਰੀ ਗਾਰਡਨ ਵਿਖੇ ਦੂਜੇ ਦਿਨ ਵੀ ਹੋਈਆਂ ਜਨਸਭਾਵਾਂ ਨੂੰ ਭਾਜਪਾ ਦੇ ਸਾਂਸਦਾ ਨੇ ਸੰਬੋਧਨ ਕੀਤਾ।ਰਘੂਬੀਰ ਨਗਰ ਅਤੇ ਚੌਖੰਡੀ ਵਿਖੇ ਹੋਈਆਂ ਭਰਵੀਂ ਮੀਟਿੰਗਾਂ ਵਿੱਚ ਗੋਆ ਤੋਂ ਲੋਕ ਸਭਾ ਮੈਂਬਰ ਨਰੇਂਦਰ ਕਸ਼ਯਪ ਸਿਵਾਕਰ ਤੇ ਬਿਹਾਰ ਦੇ ਮਹਾਰਾਜ ਗੰਜ ਤੋਂ ਲੋਕ ਸਭਾ ਮੈਂਬਰ ਜਨਾਰਦਨ ਸਿੰਘ ਨੇ ਲੋਕਾਂ ਨੂੰ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਨਾਉਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੰਦੇ ਹੋਏ ਉਕਤ ਸੰਸਦ ਮੈਂਬਰਾਂ  ਨੇ ਇਲਾਕੇ ਦੇ ਵਿਧਾਇਕ ਸ੍ਰ. ਸਿਰਸਾ ਵੱਲੋਂ ਬੀਤੇ 10 ਮਹੀਨਿਆਂ ਦੇ ਛੋਟੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ।ਸਿਰਸਾ ਨੂੰ ਇਕ ਵਾਰ ਮੁੜ ਤੋਂ ਵਿਧਾਇਕ ਬਨਾਉਣ ਦੀ ਅਪੀਲ ਕਰਦੇ ਹੋਏ ਉਕਤ ਸਾਂਸਦਾ ਨੇ ਦਿੱਲੀ ਦੇ ਚਹੁਮੁੱਖੀ ਵਿਕਾਸ ਅਤੇ ਲੋਕ ਭਲਾਈ ਵਾਸਤੇ ਕੇਂਦਰ ਅਤੇ ਸੂਬੇ ਵਿੱਚ ਇਕ ਪਾਰਟੀ ਦੀ ਸਰਕਾਰ ਬਨਾਉਣ ਦੀ ਵੀ ਗਲ ਆਖੀ।  ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਹਰਤੀਰਥ ਸਿੰਘ, ਪਛੱਮ ਜ਼ਿਲੇ ਦੇ ਪ੍ਰਧਾਨ ਰਾਜਕੁਮਾਰ ਗ੍ਰੋਵਰ, ਮੰਡਲ ਪ੍ਰਧਾਨ ਮਦਨ ਲਾਲ ਕੋਛੜ, ਰਮੇਸ਼ ਚੋਲਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ ਮੌਂਟੂ ਸ਼ਾਹ ਅਕਾਲੀ ਆਗੂ ਮਨਜੀਤ ਸਿੰਘ ਔਲਖ ਤੇ ਸਤਪਾਲ ਸਿੰਘ ਚੰਨ ਸਣੇ ਭਾਜਪਾ ਤੇ ਅਕਾਲੀ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply