Thursday, July 3, 2025
Breaking News

ਗੁਰਦੁਆਰਾ ਮਾੜੀ ਕੰਬੋਕੇ ਵਿਖੇ ਦਰਸ਼ਨੀ ਡਿਉੜੀ ਦਾ ਲੈਂਟਰ ਪਾਇਆ

PPN04122014014
ਭਿੱਖੀਵਿੰਡ, 5 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇਫ਼ਲਖਵਿੰਦਰ ਸਿੰਘ ਗੋਲਣ)  ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਮਾੜੀ ਕੰਬੋਕੇ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਦੇ ਗੁਰਦੁਆਰਾ ਢਾਬ ਸਾਹਿਬ ਵਿਖੇ ਸੇਵਾ ਕਰਵਾ  ਰਹੇ ਬਾਬਾ ਸੁਰਜੀਤ ਸਿੰਘ ਕੈਰੋਂ ਵਾਲਿਆ ਵੱਲੋਂ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉੜੀ ਦਾ ਲੈਂਟਰ ਪਾਇਆ ਗਿਆ।ਇਹ ਅਸਥਾਨ ਉਹ ਨਾਂ ਯੋਧਿਆਂ ਦਾ ਜੱਦੀ ਪਿੰਡ ਹੈ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਕੱਟ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਅਜ਼ਾਦ ਕਰਵਾਇਆ ਸੀ। ਲੈਂਟਰ ਪਾਉਣ ਸਮੇਂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਵੱਲੋਂ ਅਰਦਾਸ ਕਰਕੇ ਲੈਂਟਰ ਦੀ ਅਰੰਭਤਾ ਕਰਵਾਈ ਗਈ ।

PPN04122014015

ਇਸ ਮੌਕੇ ਸੇਵਾ ਲਈ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ  ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਸਹਿਯੋਗ ਕਰਨ। ਇਸ ਸੇਵਾ ਵਿੱਚ ਦੂਰੋਂ ਨੇੜਿਓਂ ਆਈ ਸੰਗਤ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜਰ ਸਨ। ਜਿੰਨਾਂ ਵਿੱਚ ਜਥੇ: ਬਲਕਾਰ ਸਿੰਘ, ਅਕਾਲੀ ਦਲ ਦੇ ਜਿਲ੍ਹਾ ਮੀਤ ਪ੍ਰਧਾਨ ਪੰਜਾਬ ਸਿੰਘ ਕੰਬੋਕੇ, ਪ੍ਰਧਾਨ ਗੁਰਮੁੱਖ ਸਿੰਘ (ਪੱਪੂ), ਸੁਖਦੇਵ ਸਿੰਘ, ਸ਼ਿੰਦਰ ਸਿੰਘ, ਉਜਾਗਰ ਸਿੰਘ, ਕੁਲਦੀਪ ਸਿੰਘ, ਰਛਪਾਲ ਸਿੰਘ, ਗੁਰਦਿਆਲ ਸਿੰਘ, ਮਿਸਤਰੀ ਨਿਰਮਲ ਸਿੰਘ, ਮਿਸਤਰੀ ਜੱਸਾ ਸਿੰਘ, ਬਾਬਾ ਮਿੰਟੂ ਰਸੂਲਪੁਰ ਵਾਲੇ, ਪ੍ਰਗਟ ਸਿੰਘ, ਬਲਵਿੰਦਰ ਸਿੰਘ ਆਦਿ ਵਰਨਣਯੋਗ ਹਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply