ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੁਆਰਾ ਦੇਸ਼ ਭਗਤੀ ਦੇ ਜਜ਼ਬੇ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ।ਪ੍ਰੋ. (ਡਾ.) ਹਰਦੀਪ ਸਿੰਘ, ਓ.ਐਸ.ਡੀ ਟੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਮੁੱਖ ਮਹਿਮਾਨ ਦੁਆਰਾ ਬੜੇ ਹੁਲਾਸ ਨਾਲ ਰਾਸ਼ਟਰੀ ਤਿਰੰਗਾ ਲਹਿਰਾ ਕੇ ਸਲਾਮੀ ਦਿੱਤੀ ਗਈ ਅਤੇ ਦੇਸ਼ ਦੀ ਆਨ ਬਾਨ ਸ਼ਾਨ ਨੂੰ ਕਾਇਮ ਰੱਖਣ ਲਈ ਸਹੁੰ ਚੁੱਕੀ ਗਈ।ਕਾਲਜ ਦੇ ਐਨ.ਸੀ.ਸੀ ਕੈਡਿਟ, ਐਨ.ਐਸ.ਐਸ ਅਤੇ ਸਰੀਰਕ ਸਿੱਖਿਆ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਪਰੇਡ ਕੀਤੀ ਗਈ।ਦੇਸ਼ ਦੇ ਸੈਨਾਨੀਆਂ ਦੀ ਬਹਾਦਰੀ ਨੂੰ ਦਰਸਾਉਂਦਾ ਨੁੱਕੜ ਨਾਟਕ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਪੇਸ਼ ਕੀਤਾ ਗਿਆ।ਕਾਲਜ ਦੇ ਪੀ.ਜੀ ਫਾਈਨ ਆਰਟਸ ਵਿਭਾਗ, ਅਪਲਾਈਡ ਆਰਟ ਵਿਭਾਗ ਅਤੇ ਬੀ.ਡੀ ਵਿਭਾਗ ਦੁਆਰਾ ਦੇਸ਼ ਭਗਤਾਂ ਅਤੇ ਸੁਤੰਤਰਤਾ ਸੈਨਾਨੀਆਂ ‘ਤੇ ਬਣਾਏ ਗਏ ਚਿਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਇਸ ਸੁਤੰਤਰਤਾ ਦਿਵਸ ‘ਤੇ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਅਜ਼ਾਦੀ ਘੂਲਾਟੀਆਂ ਨੇ ਬਹੁਤ ਹੀ ਸੰਘਰਸ਼ ਅਤੇ ਮੁਸ਼ਕਲਾਂ ਨਾਲ ਅਜ਼ਾਦੀ ਪ੍ਰਾਪਤ ਕੀਤੀ ਹੈ।ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀ ਆਪਣੇ ਦੇਸ਼ ਨੂੰ ਉੱਨਤੀ, ਤਰੱਕੀ ਅਤੇ ਖੁਸ਼ਹਾਲੀ ਵੱਲ ਲਿਜਾਈਏ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …