ਤਰਸਿੱਕਾ, 18 ਮਾਰਚ (ਕੰਵਲਜੀਤ ਸਿੰਘ) – ਸਰਕਾਰੀ ਕਮਿਊਨਿਟੀ ਹਸਪਤਾਲ ਤਰਸਿੱਕਾ ਵਿਖੇ ਡਾ. ਸਤਿੰਦਰ ਸਿੰਘ ਬੇਦੀ ਐਸ.ਐਨ.ਓ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਲਦੀਪ ਭੱਲਾ ਬੀ.ਈ.ਈ ਦੀ ਅਗਵਾਈ ਹੇਠ ਡੀ-ਅਡਿਕਸ਼ਨ ਵਰਕਸ਼ਾਪ ਕਰਵਾਈ ਗਈ।ਇਸ ਵਰਕਸ਼ਾਪ ‘ਚ ਜਿਲ੍ਹਾ ਰਿਟੋਰਸ ਪਰਸਨ ਪੰਜਾਬ ਸਟੇਟ ਏਡਜ਼ ਕੰਟੋਲ ਸੁਸਾਇਟੀ ਤੇ ਪਲੈਨ ਇੰਡੀਆ ਦੇ ਰਾਜਨ ਚਾਵਲਾ ਤੇ ਉਹਨਾਂ ਦੀ ਟੀਮ ਨੇ ਨਸ਼ਿਆਂ ਦੇ ਕਾਰਨ ਉਹਨਾਂ ਦੀ ਰੋਕਥਾਮ ਬਾਰੇ ਬੜੇ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬਾਬਾ ਸੱਜਣ ਸਿੰਘ ਪ੍ਰਧਾਨ ਸੰਤ ਲਾਭ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੱਤੇਵਾਲ ਗੁਰੂ ਕੀ ਬੇਰ ਸਾਹਿਬ ਅਤੇ ਬਾਬਾ ਸੁਖਵੰਤ ਸਿੰਘ ਜੀ ਚੰਨਣਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਸ਼ਾ ਛੁਡਾਓ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਅਤੇ ਨੋਜੁਆਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਸਹਿਯੋਗ ਦੇਣ ਲਈ ਵਚਨਬੱਧ ਹੋਏ। ਇਸ ਮੌਕੇ ਤੇ ਸੀ.ਐਚ.ਸੀ ਦੇ ਸਮੂਹ ਦੇ ਐਨ.ਐਮ.ਐਮ.ਆਈ ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਲਿੰਕ ਵਰਕਰ ਆਦਿ ਨੇ ਤਰਸਿੱਕਾ ਬਲਾਕ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …