Friday, November 22, 2024

ਖਾਲਸਾ ਕਾਲਜ ਦੇ ਰਣਜੋਧ ਸਿੰਘ ਨੇ ਫ਼ੌਜ਼ ਦੇ ‘ਹਵਾਈ ਕਰਤਬ’ ਮੁਕਾਬਲੇ ‘ਚ ਜਿੱਤੇ ਤਮਗੇ

ਰਣਜੋਧ ਨੇ ਮੁਕਾਬਲੇ ‘ਚ ਜਿੱਤੇ 4 ਸੋਨੇ ਦੇ ਤਮਗੇ : ਪ੍ਰਿੰ: ਡਾ. ਦਲਜੀਤ ਸਿੰਘ

PPN18310

ਅੰਮ੍ਰਿਤਸਰ, 18 ਮਾਰਚ (ਪ੍ਰੀਤਮ ਸਿੰਘ) – ਇਤਿਹਾਸਿਕ ਖਾਲਸਾ ਕਾਲਜ ਦੇ ਵਿਦਿਆਰਥੀ ਰਣਜੋਧ ਸਿੰਘ ਵਿਰਕ ਨੇ ਭਾਰਤੀ ਹਵਾਈ ਫੌਜ਼ ਦੁਆਰਾ ਚੰਡੀਗੜ੍ਹ ਵਿਖੇ ਆਯੋਜਿਤ ‘ਹਵਾਈ ਕਰਤਬ’ ਦੇ ਕਰਵਾਏ ਗਏ ਇਕ ਮੁਕਾਬਲੇ ‘ਚ 4 ਸੋਨੇ ਦੇ ਤਮਗੇ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਰਣਜੋਧ ਜੋ ਕਿ 2 ਪੰਜਾਬ ਏਅਰ ਸਕਾਊਰਡਨ ਐੱਨ. ਸੀ. ਸੀ. ‘ਚ ਅੰਡਰ ਆਫ਼ਿਸਰ ਹੈ, ਨੇ ਹਵਾਈ ਕਰਤਬਾਂ ਦੇ ਮਾਡਲ ਨੂੰ ਬਾਖੂਬੀ ਉਡਾਕੇ ਸਾਰੇ ਦੇ ਸਾਰੇ ਮੁਕਾਬਲੇ ਆਪਣੇ ਨਾਂ ਕੀਤੇ।  ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਕਿਹਾ ਕਿ ਉਕਤ ਵਿਦਿਆਰਥੀ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਉਸਨੇ ‘ਰੇਡੀਓ ਕੰਟਰੋਲਰ ਟਰਾਫ਼ੀ’ ਅਤੇ ‘ਵਰਿੰਦਾ ਚੈਲੇਜ਼ ਕੱਪ’ ਵੀ ਆਪਣੇ ਨਾਂ ਕੀਤਾ ਅਤੇ ਇੰਨ੍ਹਾ ਕਾਮਯਾਬੀਆਂ ‘ਤੇ ਖੁਸ਼ ਹੋ ਕੇ ਭਾਰਤ ਦੇ ਸੁਰੱਖਿਆ ਮੰਤਰੀ ਸ੍ਰੀ ਏ. ਕੇ. ਐਂਟਨੀ ਦੁਆਰਾ ਐੱਨ. ਸੀ. ਸੀ. ਅਫ਼ਸਰਾਂ ਵਾਸਤੇ ਖਾਸ ਚਾਹ ਦੇ ਪ੍ਰਬੰਧ ‘ਚ ਉਸਨੂੰ ਬੁਲਾਕੇ ਸਨਮਾਨਿਤ ਵੀ ਕੀਤਾ। ਪੰਜਾਬ ਦੇ ਗਵਰਨਰ ਸ੍ਰੀ ਸ਼ਿਵ ਰਾਜ ਪਾਟਿਲ ਨੇ ਵੀ ਰਣਜੋਧ ਦਾ ਸਨਮਾਨ ਕੀਤਾ ਅਤੇ ਉਸਨੂੰ ਭਾਰਤੀ ਹਵਾਈ ਫ਼ੌਜ ਦੇ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਬੀ. ਕੇ. ਰੁਮਾਲਾ ਨੇ ਇਕ ਬਹੁਤ ਹੀ ਹੋਣਹਾਰ ਕੈਡਿਟ ਦੱਸਦਿਆ ਉਸ ਦੁਆਰਾ ਜਿੱਤੇ ਤਮਗਿਆਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਾਲਜ ਦੇ ਐੱਨ. ਸੀ. ਸੀ. ਕੇਅਰ ਟੇਕਰ ਅਫ਼ਸਰ ਡਾ. ਗੁਰਵੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਇਹ ਉਸਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ, ਕਿ ਉਨ੍ਹਾਂ ਦਾ ਵਿਦਿਆਰਥੀ ਇਹ ਤਮਗੇ ਹਾਸਲ ਕਰਨ ‘ਚ ਸਫ਼ਲ ਹੋਇਆ ਹੈ।

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply