ਅੰਮ੍ਰਿਤਸਰ, 18 ਮਾਰਚ, (ਜਗਦੀਪ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਸ੍ਰੀ ਅਰੁਣ ਜੇਤਲੀ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਪਿਛੋਂ ਅੱਜ ਉਨਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਅਕਾਲੀ ਭਾਜਪਾ ਵਰਕਰਾਂ ਵਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ। ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਮਨਮੋਹਨ ਸਿੰਘ ਟੀਟੂ ਕੌਂਸਲਰ ਵਾਰਡ ੪੨ ਵਲੋਂ ਘੰਟਾ ਘਰ ਚੌਕ ਵਿਖੇ ਅਰੁਣ ਜੇਤਲੀ ਸਮੇਤ ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਆਗੂਆਂ ਦਾ ਸੁਆਗਤ ਕਰਦਿਆਂ ਸ੍ਰੀ ਜੇਤਲੀ ਤੇ ਮਜੀਠੀਆ ਨੂੰ ਸਿਰੀ ਸਾਹਿਬ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨਾਂ ਨਾਲ ਜਥੇ: ਪੂਰਨ ਸਿੰਘ ਮੱਤੇਵਾਲ, ਹਰਿੰਦਰ ਸਿੰਘ ਪਾਰੋਵਾਲ, ਸ਼ਾਮ ਲਾਲ ਪੀ.ਏ ਬੁਲਾਰੀਆ, ਸੁਵਿੰਦਰ ਸਿੰਘ ਵਸੀਕਾ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਗੁਰਸ਼ਰਨ ਸਿੰਘ ਨਾਮਧਾਰੀ, ਰਜਿੰਦਰ ਕੁਮਾਰ ਬਿੱਟੂ ਮੱਤੇਵਾਲ, ਸ਼ਤੀਸ਼ ਕੁਮਾਰ, ਸੁਰਿੰਦਰ ਬਤਰਾ, ਰੋਬਨ ਸਿੰਘ, ਅਵਤਾਰ ਸਿੰਘ ਟੀਟੂ, ਰੰਜਨ, ਮਨੀ, ਗੁਰਪ੍ਰੀਤ ਸਿੰਘ ਗਿੱਲ, ਮਨਪ੍ਰੀਤ ਸਿੰਘ ਗਿੱਲ, ਰਿੰਕੂ, ਸੁਰਜੀਤ ਸਿੰਘ, ਕਾਦਰ ਹੁਸੈਨ, ਦੀਪਕ ਕੁਮਾਰ ਦੀਪੀ, ਲਖਵਿੰਦਰ ਸਿੰਘ, ਸਵਾਮੀ ਕਮਲ ਕਿਸ਼ੋਰ ਆਦਿ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …