ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – 66ਵੀਆਂ ਪੰਜਾਬ ਸਕੂਲ ਖੇਡਾਂ (ਜਿਲ੍ਹਾ ਪੱਧਰੀ) ਕਿੱਕ-ਬਾਕਸਿੰਗ ਖੇਡ ਮੁਕਾਬਲੇ ਜੋ ਕੇ ਸ.ਸ.ਸ.ਸ ਲੌਂਗੋਵਾਲ ਵਿਖੇ ਕਰਵਾਏ ਗਏ।ਜਿਸ ਵਿੱਚ ਵੱਖ ਵੱਖ ਜ਼ੋਨਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਕਿੱਕ-ਬਾਕਸਿੰਗ ਮੁਕਾਬਲਿਆਂ ਦੇ ਅੰਡਰ-14 ਸਾਲ ਵਿੱਚ ਰਮਨੀਤ ਕੌਰ (28 ਕਿਲੋਗਰਾਮ ਭਾਰ), ਹਰਲੀਨ ਕੌਰ (42 ਕਿਲੋਗਰਾਮ ਭਾਰ), ਪ੍ਰਭਜੀਤ ਕੌਰ (47 ਕਿਲੋਗ੍ਰਾਮ ਭਾਰ) ਤੇ 19-ਸਾਲ ਵਿੱਚ ਖੁਸ਼ਪ੍ਰੀਤ ਕੌਰ (51 ਕਿਲੋਗ੍ਰਾਮ ਭਾਰ) ਅਤੇ ਅਰਵਿੰਦਰ ਸਿੰਘ (80+ ਕਿਲੋਗ੍ਰਾਮ ਭਾਰ) ਵਰਗ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਅਤੇ ਆਪਣੀ ਚੋਣ ਪੰਜਾਬ ਪੱਧਰੀ ਖੇਡਾਂ ਲਈ ਕਰਵਾਈ।ਇਸ ਦੇ ਨਾਲ ਹੀ ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ, ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਵਲੋਂ ਪ੍ਰਭਜੀਤ ਕੌਰ ਨੂੰ ਵਧੀਆ ਫਾਇਟ ਲਈ ਟਰਾਫੀ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਡੀ.ਪੀ.ਈ ਗਗਨਦੀਪ ਗਿੱਲ, ਮੰਗਤ ਰਾਏ ਅਤੇ ਯਾਦਵਿੰਦਰ ਸਿੰਘ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …