Saturday, October 17, 2026

ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਨੇ ਸਰਸਵਤੀ ਫ੍ਰੀ ਐਜੂਕੇਸ਼ਨ ਸੈਂਟਰ ਨੂੰ ਦਿੱਤੀਆਂ ਕਿਤਾਬਾਂ ਤੇ ਕਾਪੀਆਂ

ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਚੇਅਰਮੈਨ ਦੀਪਕ ਸੂਰੀ, ਪ੍ਰਧਾਨ ਕਸ਼ਮੀਰ ਸਹੋਤਾ ਅਤੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਦੀ ਅਗਵਾਈ ‘ਚ ਤਰਨਤਾਰਨ ਰੋਡ ਸਥਿਤ ਸਰਸਵਤੀ ਫ੍ਰੀ ਐਜੂਕੇਸ਼ਨ ਸੈਂਟਰ ਵਿਖੇ ਪੜ੍ਹ ਰਹੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਪੈਨ-ਪੈਨਸਿਲਾਂ ਅਤੇ ਹੋਰ ਲੋੜੀਂਦੀ ਸਮੱਗਰੀ ਵੰਡੀ ਗਈ।ਦੀਪਕ ਸੂਰੀ ਨੇ ਇਸ ਸਮੇਂ ਦੱਸਿਆ ਕਿ ਲਕਸ਼ਮੀ ਗਿੱਲ ਵਲੋਂ ਇਹ ਸੈਂਟਰ ਕੋਰੋਨਾ ਕਾਲ ਦੇ ਸਮੇਂ ਤੋਂ ਹੀ ਚਲਾਇਆ ਜਾ ਰਿਹਾ ਹੈ।ਇਥੇ ਉਨ੍ਹਾਂ ਵਲੋਂ ਬੱਚਿਆਂ ਨੂੰ ਮੁਫਤ ਪੜ੍ਹਾਈ ਕਰਵਾਈ ਜਾਂਦੀ ਹੈ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਕਸ਼ਮੀਰ ਸਹੋਤਾ, ਮੁੱਖ ਸਲਾਹਕਾਰ ਮਨਦੀਪ ਸਿੰਘ ਮੈਨੇਜਰ ਸਾਡਾ ਪਿੰਡ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਸੁਸਾਇਟੀ ਦੇ ਮੀਡੀਆ ਇੰਚਾਰਜ਼ ਅਮਨਦੀਪ ਸਿੰਘ, ਮੰਗਲ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਅਟਾਰੀ, ਗੁਰਮੀਤ ਸਿੰਘ ਸੋਹਲ, ਬਲਵਿੰਦਰ ਸ਼ਰਮਾ, ਨਿਸ਼ਾਨ ਸਿੰਘ ਅਟਾਰੀ ਆਦਿ ਮੌਜ਼ੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …