Saturday, May 24, 2025
Breaking News

ਪੱਛਮੀ ਹਲਕੇ ਵਿਚ ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ – ਨਰੇਸ਼ ਸ਼ਰਮਾ

PPN0712201414
ਛੇਹਰਟਾ, 7 ਦਸੰਬਰ (ਰੋਮਿਤ ਸ਼ਰਮਾ) – ਛੇਹਰਟਾ, 7 ਦਸੰਬਰ (ਕੁਲਦੀਪ ਸਿੰਘ ਨੋਬਲ)  ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਰਟੀ ਨੂੰ ਮਜਬੂਤ ਕਰਨ ਦੇ ਸਿਲਸਿਲੇ ਤਹਿਤ ਅਰੰਭੀ ਗਈ ਮੈਂਬਰਸ਼ਿਪ ਮੁਹਿੰਮ ਨੂੰ ਦੇਸ਼ ਵਿਆਪੀ ਹੁਲਾਰਾ ਮਿਲ ਰਿਹਾ ਹੈ।ਇਸੇ ਲੜੀ ਤਹਿਤ ਅੱਜ ਕੋਟ ਖਾਲਸਾ ਵਾਰਡ ਨੰਬਰ 54 ਵਿਖੇ ਮੰਡਲ ਪ੍ਰਧਾਨ ਕੁਲਦੀਪ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਮੈਂਬਰਸ਼ਿਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਜਪਾ ਜਿਲਾ ਪ੍ਰਧਾਨ ਨਰੇਸ਼ ਸ਼ਰਮਾ, ਕੋਂਸਲਰ ਰਾਜੇਸ਼ ਹਨੀ, ਸਾਬਕਾ ਕੋਂਸਲਰ ਸੁਖਦੇਵ ਸਿੰਘ ਚਾਹਲ, ਇੰਚਾਰਜ ਬਲਦੇਵ ਰਾਜ ਬੱਗਾ, ਸਹਿ ਮੀਡੀਆ ਇੰਚਾਰਜ ਜਨਾਰਧਨ ਸ਼ਰਮਾ, ਰੀਨਾ ਜੇਤਲੀ ਆਦਿ ਨੇ ਵਿਸ਼ੇਸ਼ ਤੌਰ ਸ਼ਿਰਕਤ ਕਤਿੀ।ਇਸ ਮੋਕੇ ਕੁਲਦੀਪ ਸ਼ਰਮਾ ਤੇ ਸੁਖਦੇਵ ਸਿੰਘ ਚਾਹਲ ਨੇ ਉਕਤ ਆਗੂਆਂ ਦੱਸਿਆ ਕਿ ਸ੍ਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸਿਆਸੀ ਹਾਲਾਤਾਂ ਵਿਚ ਬਹੁਤ ਬਦਲਾਅ ਆਇਆ ਹੈ, ਜਿਸ ਦੇ ਚੱਲਦਿਆਂ ਗੈਰ ਭਾਜਪਾ ਪਾਰਟੀਆਂ ਦੇ ਨਰਾਜ਼ ਤੇ ਬਾਗੀ ਆਗੂ ਧੜਾਧੜ ਭਾਜਪਾ ਵਿਚ ਸ਼ਾਮਿਲ ਹੋਣ ਦੀ ਕਾਹਲੀ ਵਿੱਚ ਹਨ ।ਉਨਾਂ ਨੇ ਕਿਹਾ ਕਿ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਮਿਲ ਰਿਹਾ ਹੁੰਗਾਰਾ ਚੰਗਾ ਕਦਮ ਹੈ।ਜਿਲਾ ਪ੍ਰਧਾਨ ਨਰੇਸ਼ ਸ਼ਰਮਾ ਨੇ ਦੱਸਿਆ ਕਿ ਪੱਛਮੀ ਹਲਕੇ ਦੀ ਵਾਰਡ ਨੰਬਰ ਇਹ ਤਿੰਨ ਦਿਨਾਂ ਮੁਹਿੰਮ 1, 2, 52, 54, 60, 62, 63, 64, 65 ਵਿਚ ਚਲਾਈ ਗਈ ਹੈ ਤੇ 31 ਦਸੰਬਰ ਤੱਕ ਪੂਰੀਆਂ 65 ਵਾਰਡਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।ਇਸ ਮੋਕੇ ਗੀਤਾ ਸ਼ਰਮਾ, ਰਮਾ ਸ਼ਰਮਾ, ਜਨਰਲ ਸੱਕਤਰ ਸੰਦੀਪ ਕੁਮਾਰ, ਮੋਹਨ ਲਾਲ ਰਿਕੋ, ਮੰਗਲ ਸ਼ਰਮਾ, ਬਲਰਾਜ ਸਿੰਘ, ਜਸਵੰਤ ਸਿੰਘ, ਪ੍ਰਿਤਪਾਲ ਸਿੰਘ ਬਮਰਾਹ, ਅਵਤਾਰ ਸਿੰਘ, ਆਦਿ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …

Leave a Reply