Monday, July 14, 2025
Breaking News

ਗਾਇਕਾ ਨਾਜ਼ ਕੌਰ ਲੈ ਕੇ ਆਈ ਚਾਰ ਗੀਤਾਂ ਵਾਲੀ ਆਪਣੀ ਨਵੀਂ ਈ ਪੀ -ਮਾਈ ਟਰਨ

ਜੌੜੇਪੁਲ ਜਰਗ, 9 ਅਕਤੂਬਰ (ਨਰਪਿੰਦਰ ਬੈਨੀਪਾਲ) – ਪ੍ਰਸਿੱਧ ਪੰਜਾਬੀ ਲੋਕ ਗਾਇਕਾ ਬਲਜੀਤ ਕੌਰ ਮੁਹਾਲੀ ਦੀ ਹੋਣਹਾਰ ਧੀ ਚਰਚਿਤ ਪੰਜਾਬੀ ਗਾਇਕਾ ਨਾਜ਼ ਕੌਰ ਇਹਨੀ ਦਿਨੀਂ ਆਪਣੇ ਚਾਰ ਗੀਤਾਂ ਦੀ ਨਵੀ ਈ ਪੀ- ਮਾਈ ਟਰਨ ਲੈ ਕੇ ਆਪਣੇ ਚਾਹੁਣ ਵਾਲਿਆਂ ਦੇ ਰੂਬਰੂ ਹੋਈ ਹੈ।ਜੱਸੀ ਐਕਸ ਯੂਟਿਉਬ ਚੈਨਲ ਵਲੋਂ ਲਾਂਚ ਕੀਤੀ ਗਾਇਕਾ ਨਾਜ਼ ਕੌਰ ਦੀ ਇਸ ਨਵੀ ਈ ਪੀ -ਮਾਈ ਟਰਨ ‘ਚ ਚਾਰ ਗੀਤ ‘ਆਸਰੇ’ ਗੀਤਕਾਰ ਰਿਜ਼ਵਾਨ, ‘ਜ਼ਿਕਰ’ ਗੀਤਕਾਰ ਕਾਬਲ ਸਰੂਪਵਾਲੀ ‘ਕਿਉਂ ਮਿੱਤਰਾ’ ਤੇ ‘ਟਰੱਕ’ ਦੋਵੇ ਗੀਤ ਗੀਤਕਾਰ ਸੰਗੀਤਕਾਰ ਜੱਸੀ ਐਕਸ ਨੇ ਲਿਖਿਆ ਅਤੇ ਇਹਨਾਂ ਸਭ ਗੀਤਾਂ ਨੂੰ ਸੰਗੀਤਕ ਧੁਨਾਂ ਨਾਲ ਜੱਸੀ ਐਕਸ ਨੇ ਸ਼ਿੰਗਾਰਿਆ ਹੈ. ਗਾਇਕਾ ਨਾਜ਼ ਕੌਰ ਨੇ ਆਖਿਆ ਕਿ ਉਹ ਆਪਣੇ ਚਾਹੁਣ ਵਾਲਿਆਂ ਦੀ ਬੇਹੱਦ ਰਿਣੀ ਹੈ, ਜੋ ਚਾਰ ਗੀਤਾਂ ਵਾਲੀ ਇਸ ਨਵੀ ਈ ਪੀ ਮਾਈ ਟਰਨ ਨੂੰ ਵੀ ਭਰਵਾਂ ਹੁੰਗਾਰਾ ਦੇ ਰਹੇ ਹਨ।
ਇਸ ਮੌਕੇ ਪ੍ਰਸਿੱਧ ਲੋਕ ਗਾਇਕਾ ਬਲਜੀਤ ਕੌਰ ਮੁਹਾਲੀ ਤੇ ਚਰਚਿਤ ਸੰਗੀਤਕਾਰ ਜੱਸੀ ਐਕਸ ਸਮੇਤ ਸੰਗੀਤ ਜਗਤ ਦੀਆਂ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।ਜਿਕਰਯੋਗ ਹੈ ਕਿ ਪੰਜਾਬੀ ਸੰਗੀਤਕ ਖੇਤਰ ਅੰਦਰ ਗਾਇਕਾ ਨਾਜ਼ ਕੌਰ ਹੁਣ ਤੱਕ ਦਰਜਨ ਤੋਂ ਵਧੇਰੇ ਗੀਤਾਂ ਦੇ ਜ਼ਰੀਏ ਆਪਣੀ ਚਰਚਾ ਕਰਵਾ ਚੁਕੀ ਹੈ ਅਤੇ ਜਲਦੀ ਹੀ ਅਦਾਕਾਰਾ ਬਣ ਕੇ ਪੰਜਾਬੀ ਫ਼ਿਲਮਾਂ ਚ ਵੀ ਨਜ਼ਰ ਆਵੇਗੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …