ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਰੇਡੀਓਲੋਜੀ ਵਿਭਾਗ ਵੱਲੋਂ 8, 9 ਅਕਤੂਬਰ 2022 ਨੂੰ 2 ਰੋਜ਼ਾ ਨੈਸ਼ਨਲ ਆਈ.ਆਰ.ਆਈ.ਏ ਉਤਸਵ ਰੇਡੀੳਲੋਜੀ ਕਾਨਫਰੰਸ 2022 ਦਾ ਆਯੋਜਨ ਕੀਤਾ ਗਿਆ।ਇਹ ਆਈ.ਆਰ.ਆਈ.ਏ ਉਤਸਵ ਦੇ ਤਹਿਤ “ਫੀਟਲ ਇਮੇਜਿੰਗ ਅਤੇ ਇੰਟਰਵੈਂਸ਼ਨ ਰੇਡੀਓਲੋਜੀ” ਵਿਸ਼ੇ `ਤੇ ਪਹਿਲੀ ਰਾਸ਼ਟਰੀ ਕਾਨਫਰੰਸ ਸੀ।ਡਾ. ਹੇਮੰਤ ਪਟੇਲ ਸਾਬਕਾ ਪ੍ਰਧਾਨ ਆਈ.ਆਰ.ਆਈ.ਏ ਨੇ ਮੁੱਖ ਮਹਿਮਾਨ ਅਤੇ ਡਾ. ਅਮਰਨਾਥ ਸੀ ਸਾਬਕਾ ਪ੍ਰਧਾਨ ਆਈ.ਆਰ.ਆਈ.ਏ, ਡਾ. ਉਮੇਸ਼ ਕ੍ਰਿਸ਼ਨ ਮੂਰਤੀ, ਪ੍ਰਧਾਨ ਇਲੈਕਟ ਆਈ.ਆਰ.ਆਈ.ਏ ਅਤੇ ਡਾ. ਦੀਪ ਐਨ ਸ੍ਰੀਵਾਸਤਵ, ਪ੍ਰੋਫੈਸਰ ਅਤੇ ਮੁਖੀ ਏਮਜ਼, ਨਵੀਂ ਦਿੱਲੀ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ।
ਰੇਡੀਓਲੋਜੀ ਦੀ ਮੌਜ਼ੂਦਾ ਅਤੇ ਭਵਿੱਖ ਦੀ ਸਥਿਤੀ ਬਾਰੇ ਬੋਲਦਿਆਂ ਡਾ. ਹੇਮੰਤ ਪਟੇਲ ਨੇ ਕਿਹਾ ਕਿ ਰੇਡੀਓਲੋਜੀ ਦਾ ਖੇਤਰ ਨਿਰੰਤਰ ਵਿਕਾਸ ਕਰ ਰਿਹਾ ਹੈ ਅਤੇ ਇਸ ਲਈ ਮਰੀਜ਼ਾਂ ਨੂੰ ਬਿਹਤਰ ਜਾਂਚ ਸਹੂਲਤਾਂ ਪ੍ਰਦਾਨ ਕਰਨ ਲਈ ਇਸ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਅਧਿਕਾਰੀਆਂ ਨੂੰ ਤਰੱਕੀ ਦੇ ਨਾਲ ਅਪਡੇਟ ਕੀਤਾ ਜਾਣਾ ਬਹੁਤ ਜਰੂਰੀ ਹੈ ਉਨ੍ਹਾਂ ਅੱਗੇ ਕਿਹਾ ਕਿ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਪਾਰਟੀਸਿਪੈਂਟਸ ਨੂੰ ਆਪਣਾ ਗਿਆਨ ਸਾਂਝਾ ਕਰਨ ਲਈ ਪਲੇਟਫਾਰਮ ਮੁਹੱਈਆ ਕਰਨ, ਆਪਣੀਆਂ ਨਵੀਨਤਮ ਖੋਜਾਂ ਨੂੰ ਪੋਸਟਰਾਂ ਰਾਹੀਂ ਸਾਂਝਾ ਕਰਨ ਤੋਂ ਇਲਾਵਾ ਕਾਨਫਰੰਸ ਵਿੱਚ ਘੱਟ ਲਾਗਤ ਤੇ ਉੱਚ ਕੋਟੀ ਦਾ ਇਲਾਜ ਮੁਹੱਈਆ ਕਰਵਾਉਣਾ ਲਈ ਰੇਡੀਓਲੋਜੀ ਅਤੇ ਹੈਲਥਕੇਅਰ ਮਾਡਲ ਵਿੱਚ ਆ ਰਹੀਆਂ ਤਬਦੀਲੀਆਂ ਦੀ ਜਾਣਕਾਰੀ ਦਿੱਤੀ ਜਾ ਰਹੀਂ ਹੈ।
ਡਾ. ਅਮਨਦੀਪ ਸਿੰਘ ਆਰਗੇਨਾਈਜ਼ਿੰਗ ਸਕੱਤਰ ਅਤੇ ਰਾਸ਼ਟਰੀ ਕੋਆਰਡੀਨੇਟਰ ਆਈ.ਆਰ.ਆਈ.ਏ ਉਤਸਵ ਕਮੇਟੀ ਨੇ ਅੱਗੇ ਕਿਹਾ ਕਿ ਆਈ.ਆਰ.ਆਈ.ਏ ਉਤਸਵ ਕਮੇਟੀ ਰਾਸ਼ਟਰ ਦੀ ਵਿਸ਼ਾਲ ਸੱਭਿਆਚਾਰਕ ਵਿਰਾਸਤ ਨੂੰ ਮਨਾਉਣ ਅਤੇ ਜਸ਼ਨਾਂ, ਕਾਨਫਰੰਸਾਂ ਅਤੇ ਵੱਖ-ਵੱਖ ਵਿਲੱਖਣ ਪ੍ਰੋਗਰਾਮਾਂ ਰਾਹੀਂ “ਅਨੇਕਤਾ ਵਿੱਚ ਏਕਤਾ” ਦੇ ਸਿਧਾਂਤ ਨੂੰ ਪ੍ਰਦਰਸ਼ਿਤ ਕਰਨ ਲਈ ਸਮਰਪਿਤ ਹੈ।ਉਨ੍ਹਾਂ ਕਿਹਾ ਕਿ ਰੇਡੀਓਲੋਜਿਸਟਸ ਦੀ ਅਗਲੀ ਪੀੜ੍ਹੀ ਨੂੰ ਸਿਖਲਾਈ ਦੇਣ ਲਈ ਅਜਿਹੇ ਪਲੇਟਫਾਰਮ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਏਮਜ਼ ਨਵੀਂ ਦਿੱਲੀ, ਸਰ ਗੰਗਾ ਰਾਮ ਹਸਪਤਾਲ ਦਿੱਲੀ, ਸਟੈਨਲੇ ਮੈਡੀਕਲ ਕਾਲਜ ਚੇਨਈ, ਪੀਜੀਆਈ ਚੰਡੀਗੜ੍ਹ ਤੋਂ ਇਲਾਵਾ ਅਹਿਮਦਾਬਾਦ, ਬੈਂਗਲੁਰੂ, ਲਖਨਊ, ਰਾਜਸਥਾਨ, ਮੁੰਬਈ ਅਤੇ ਔਰੰਗਾਬਾਦ ਸਮੇਤ ਪੂਰੇ ਭਾਰਤ ਤੋਂ ਰੇਡੀਓਲੋਜੀ ਦੇ ਖੇਤਰ ਵਿੱਚ ਆਪਣਾ ਨਾਮ ਬਣਾ ਚੁੱਕੇ ਨਾਮਵਰ ਤੇ ਮਾਹਿਰ ਡਾਕਟਰ ਨੇ ਸ਼ਿਰਕਤ ਕਰਕੇ ਸੰਸਥਾ ਦਾ ਮਾਣ ਵਧਾਇਆ।
ਡਾ. ਏ.ਪੀ ਸਿੰਘ ਡੀਨ ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਕਿਹਾ ਕਿ ਯੂਨੀਵਰਸਿਟੀ ਲਈ ਡਾਕਟਰ ਸਾਹਿਬਾਨਾਂ ਦੇ ਮੌਜੂਦਾ ਹੁਨਰ ਵਿੱਚ ਹੋਰ ਵਾਧਾ ਕਰਨ ਵਾਲੇ ਅਕਾਦਮਿਕ ਸਮਾਗਮਾਂ ਦਾ ਆਯੋਜਨ ਕਰਨ ਵਿੱਚ ਮੋਹਰੀ ਹੋਣਾ ਬੜੇ ਮਾਣ ਵਾਲੀ ਗੱਲ ਹੈ।ਉਨ੍ਹਾਂ ਦੱਸਿਆ ਕਿ ਇਸ ਮੌਕੇ ਯੂਐਸਜੀ ਗਾਈਡਡ ਇਨ-ਪਲੇਨ ਅਤੇ ਆਊਟ-ਪਲੇਨ ਇੰਟਰਵੈਨਸ਼ਨ, ਵੈਨਸੀਲ, ਪੀਆਈਸੀਸੀ ਇਨਸਰਸ਼ਨ, ਫੈਟਲ ਈਕੋ ਪ੍ਰੋਟੋਕੋਲ ਅਤੇ ਟਾਰਗੇਟਡ ਐਨੋਮਾਲੀ ਸਕੈਨ ਸਮੇਤ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ, ਜਿਥੇ ਮਾਹਿਰਾਂ ਵੱਲੋਂ ਆਏ ਹੋਏ ਡੈਲੀਗੇਟਾਂ ਨੂੰ ਬੜੀ ਗਹਿਰਾਈ ਨਾਲ ਸਿਖਲਾਈ ਦਿੱਤੀ ਗਈ ਉਨ੍ਹਾਂ ਅੱਗੇ ਕਿਹਾ ਕਿ ਸਮਾਗਮ ਦੌਰਾਨ ਫੀਟਲ ਇਮੇਜਿੰਗ ਅਤੇ ਇੰਟਰਵੈਂਸ਼ਨਲ ਰੇਡੀਓਲੋਜੀ ਵਿੱਚ ਹੋਈਆਂ ਤਰੱਕੀਆਂ ਬਾਰੇ ਜਾਣਕਾਰੀ ਨਾਲ ਭਰਪੂਰ ਲੈਕਚਰ, ਲਾਈਵ ਪ੍ਰਦਰਸ਼ਨੀਆਂ, ਮਾਸਟਰ ਕਲਾਸਾਂ, ਵਰਕਸ਼ਾਪਾਂ ਅਤੇ ਪੈਨਲ ਡਿਸਕਸ਼ਨਾ ਕੀਤੀਆਂ ਗਈਆਂ ਉਨ੍ਹਾਂ ਕਿਹਾ ਕਿ ਭਾਰਤ ਭਰ ਤੋਂ ਆਏ ਨਾਂਮਵਰ ਅਤੇ ਮਾਹਿਰ ਫੈਕਲਟੀ ਮੈਬਰਾਂ ਅਤੇ ਡੈਲੀਗੇਟਾਂ ਨੇ ਆਪਣੇ ਗਿਆਨ ਅਤੇ ਹੁਨਰ ਨੂੰ ਕਾਨਫਰੰਸ ਵਿੱਚ ਸਾਰਿਆਂ ਨਾਲ ਸਾਝਾਂ ਕੀਤਾ।
ਆਰਗੇਨਾਈਜ਼ਿੰਗ ਚੇਅਰਪਰਸਨ ਡਾ. ਅਰਵਿੰਦਰ ਸਿੰਘ ਅਤੇ ਡਾ. ਗੌਰਵ ਧਵਨ ਨੇ ਸਮਾਗਮ ਦੌਰਾਨ ਕਰਵਾਈਆਂ ਗਈਆਂ ਹੈਂਡਜ-ਆਨ-ਵਰਕਸ਼ਾਪਾਂ ਦੀ ਮਹੱਤਤਾ `ਤੇ ਚਾਨਣਾ ਪਾਇਆ। ਭਾਰਤ ਭਰ ਤੋਂ ਲਗਭਗ 400-500 ਡੈਲੀਗੇਟਾਂ, ਡਾਕਟਰ ਸਾਹਿਬਾਨਾਂ, ਵਿਦਿਆਰਥੀਆਂ ਨੇ ਸਮਾਗਮ ਵਿੱਚ ਭਾਗ ਲਿਆ
ਇਸ ਮੌਕੇ ਕੇਂਦਰੀ ਆਈਆਰਆਈਏ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਦਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉੱਪਲ ਅਤੇ ਹੋਰ ਗੁਣਵਾਨ ਸਖਸ਼ੀਅਤਾਂ ਨੇ ਵੀ ਆਪਣਾ-ਆਪਣਾ ਗਿਆਨ ਅਤੇ ਤਜੁਰਬਾ ਸਾਂਝਾ ਕੀਤਾ।ਡਾ. ਅਸ਼ੋਕ ਉੱਪਲ, ਮੈਂਬਰ ਪੀ.ਐਮ.ਸੀ ਨੇ ਕਾਰਵਾਈ ਦਾ ਨਿਰੀਖਣ ਕੀਤਾ ਅਤੇ ਕਾਨਫ਼ਰੰਸ ਨੂੰ ਪੰਜਾਬ ਮੈਡੀਕਲ ਕੌਂਸਲ ਵੱਲੋਂ 8 ਪੀ.ਐਮ.ਸੀ ਘੰਟੇ ਪ੍ਰਦਾਨ ਕੀਤੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …