Wednesday, May 22, 2024

ਪੰਛੀ ਕਿਧਰੇ ਨਜ਼ਰ ਨਾ ਆਵਣ…….

ਕਿਤੇ ਨਜ਼ਰ ਨਾ ਆਉਂਦੀਆਂ,
ਚਿੜੀਆਂ, ਘੁੱਗੀਆਂ, ਗੁਟਾਰਾਂ।
ਦੇਖਣ ਨੂੰ ਅੱਖਾਂ ਤਰਸਦੀਆਂ,
ਉਡਦੇ ਪੰਛੀਆਂ ਦੀਆਂ ਡਾਰਾਂ।
ਲੱਗਦੈ ਇਨ੍ਹਾਂ ਪੰਛੀਆਂ ‘ਤੇ,
ਪੈ ਗਈਆਂ ਹੁਣ ਪ੍ਰਦੂਸ਼ਣ ਦੀਆਂ ਮਾਰਾਂ।
ਕੋਇਲ ਹੁਣ ਨਜ਼ਰ ਨਾ ਆਵੇ,
ਕਿਸ ਨੂੰ ਕਰੀਏ ਹੁਣ ਪੁਕਾਰਾਂ।
5 ਜੀ ਦੇ ਚੱਕਰ ਵਿੱਚ ਫਸਿਆ ਮਾਨਵ,
ਕਿਥੋਂ ਸਮਝੇ ਪੰਛੀਆਂ ਦੀਆਂ ਗੁਹਾਰਾਂ।
ਕਿਤੇ ਨਜ਼ਰ ਨਾ ਆਉਂਦੀਆਂ,
ਪੰਛੀਆਂ ਦੀਆਂ ਡਾਰਾਂ।
ਆਓ ਰਲ-ਮਿਲ ਆਵਾਜ਼ ਉਠਾਈਏ,
ਵਾਤਾਵਰਨ ਤੇ ਪੰਛੀਆਂ ਨੂੰ ਬਚਾਈਏ।1010202201

ਅੰਗਦ ਸਿੰਘ (ਕਲਾਸ ਛੇਵੀਂ)
ਸਰਕਾਰੀ ਸੀਨੀ. ਸੈਕੰਡਰੀ ਸਮਾਰਟ ਸਕਲ (ਮੁੰਡੇ)
ਧਨੌਲਾ (ਬਰਨਾਲਾ)
ਗਾਈਡ ਅਧਿਆਪਕਾ – ਸਾਰਿਕਾ ਜਿੰਦਲ ਪੰਜਾਬੀ ਮਿਸਟ੍ਰੈਸ

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …