Tuesday, July 15, 2025
Breaking News

ਕੰਟਰੈਕਟਰਜ਼ ਐਸੋਸੀਏਸ਼ਨ ਆਫ ਅੰਮ੍ਰਿਤਸਰ (CPWD) ਦੇ ਨਰਿੰਦਰ ਸਿੰਘ ਪ੍ਰਧਾਨ ਤੇ ਵਿਜੇ ਕੁਮਾਰ ਸਕੱਤਰ ਬਣੇ

PPN1208201401
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਕੰਟਰੈਕਟਰਜ਼ ਐਸੋਸੀਏਸ਼ਨ ਆਫ ਅੰਮ੍ਰਿਤਸਰ (CPWD) ਦੀ ਅੰਮ੍ਰਿਤਸਰ ਕੱਲਬ ਵਿੱਚ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਨਰਿੰਦਰ ਸਿੰਘ (ਐਮ.ਜੀ.ਏ) ਨੂੰ ਪ੍ਰਧਾਨ ਚੁਣ ਲਿਆ ਗਿਆ ਜਦ ਕਿ ਹੋਰਨਾਂ ਅਹੁਦੇਦਾਰਾਂ ਵਿੱਚ ਵਿਜੇ ਕੁਮਾਰ ਸਕੱਤਰ, ਅਜਾਇਬ ਸਿੰਘ ਮੀਤ ਪ੍ਰਧਾਨ, ਪਲਵਿੰਦਰ ਸਿੰਘ ਗੁਰਦਾਸਪੁਰ ਕੋਆਰਡੀਨੇਟਰ ਅਤੇ ਸਤੀਸ਼ ਕੁਮਾਰ ਕੈਸ਼ੀਅਰ ਬਣਾਏ ਗਏ ਹਨ।
ਨਵ-ਨਿਯੁੱਕਤ ਪ੍ਰਧਾਨ ਨਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਦੇਰ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਕੰਟਰੈਕਟਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਭਾਈਚਾਰੇ ਦੀ ਭਲਾਈ ਲਈ ਇਕ ਸੰਸਥਾ ਬਣਾਈ ਜਾਵੇ। ਇਸ ਲਈ ਕਾਫੀ ਵਿਚਾਰ ਵਟਾਂਦਰੇ ਉਪਰੰਤ ਸਮੂੰਹ ਕੰਟਰੈਕਟਰਾਂ ਵੱਲੋਂ ਸਰਬ ਸੰਮਤੀ ਨਾਲ ਅੱਜ ਇਹ ਕੰਮ ਨੇਪਰੇ ਚੜ੍ਹ ਗਿਆ ਹੈ। ਸੰਸਥਾ ਵੱਲੋਂ  ਪ੍ਰਧਾਨ ਬਣਾਏ ਜਾਣ ਤੇ ਉਹਨਾਂ ਨੇ ਸਮੂੰਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦਵਾਇਆ ਕਿ ਉਹ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਲੋੜ ਪੈਣ ਤੇ ਪ੍ਰਸ਼ਾਸ਼ਨ ਤੇ ਸਰਕਾਰ ਤੱਕ ਵੀ ਪਹੁੰਚ ਕਰਨਗੇ।ਇਸ ਮੌਕੇ ਤਰੁਣ ਸਿੰਗਲਾ, ਸੁਖਦੀਪ ਸਿੰਘ ਧੋਲਕਲਾਂ, ਅਜੀਤਪਾਲ ਸਿੰਘ ਤਰੁਣ ਕੈਡੀ, ਅਸ਼ਵਨੀ ਕੁਮਾਰ, ਜੱਸੀ ਬਟਾਲਾ, ਵਰਿੰਦਰ ਕੁਮਾਰ, ਰਜੇਸ਼ ਕੁਮਾਰ ਬਟਾਲਾ ਅਤੇ ਅਮਰੀਕ ਸਿੰਘ ਆਦਿ ਮੌਜ਼ੂਦ ਸਨ।

 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply