Sunday, December 22, 2024

ਜਿਲ੍ਹਾ ਪੱਧਰੀ ਯੁਵਕ ਮੇਲਾ ਯੁਵਾ ‘ਸੰਵਾਦ-ਇੰਡੀਆ 2047’ ਸਰੂਪ ਰਾਣੀ ਮਹਿਲਾ ਕਾਲਜ਼ ਵਿਖੇ ਪ੍ਰੋਗਰਾਮ

ਕਾਲਜ ਪ੍ਰਿੰਸੀਪਲ ਪ੍ਰੋ: ਡਾ: ਦਲਜੀਤ ਕੌਰ ਨੇ ਸਮ੍ਹਾਂ ਰੌਸ਼ਨ ਕਰਕੇ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ

ਅੰਮ੍ਰਿਤਸਰ 16 ਅਕਤੂਬਰ (ਸੁਖਬੀਰ ਸਿੰਘ) – ਜਿਲ੍ਹਾ ਪੱਧਰੀ ਯੁਵਕ ਮੇਲਾ ‘ਯੁਵਾ ਸੰਵਾਦ-ਇੰਡੀਆ 2047’ ਪ੍ਰੋਗਰਾਮ ਦੀ ਸ਼ੁਰੂਆਤ ‘ਚ ਜਿਲ੍ਹਾ ਯੁਵਾ ਅਫਸਰ ਅਕਾਂਕਸ਼ਾ ਨੇ ਮੁੱਖ ਮਹਿਮਾਨ ਅਤੇ ਜਿਊਰੀ ਦੇ ਮੈਂਬਰਾਂ ਅਤੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।ਮੈਡਮ ਅਕਾਂਕਸ਼ਾ ਨੇ ਕਿਹਾ ਕਿ ਇਸ ਸਾਲ ਤੋਂ ਹੀ ਯੁਵਕ ਮੇਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਹਰ ਜਿਲ੍ਹੇ ਵਿੱਚ ਜਿਲ੍ਹਾ ਪੱਧਰ ‘ਤੇ ਯੁਵਕ ਮੇਲੇ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਇਨ੍ਹਾਂ ਜਿਲ੍ਹਾ ਪੱਧਰੀ ਯੁਵਕ ਮੇਲਿਆਂ ਦੇ ਪ੍ਰੋਗਰਾਮਾਂ ਵਿੱਚ 6 ਤਰ੍ਹਾਂ ਦੀਆਂ ਗਤੀਵਿਧੀਆਂ ਪੇਂਟਿੰਗ ਮੁਕਾਬਲਾ, ਕਵਿਤਾ ਲੇਖਣ ਮੁਕਾਬਲਾ, ਮੋਬਾਈਲ ਫੋਟੋਗ੍ਰਾਫੀ ਮੁਕਾਬਲਾ, ਭਾਸਣ ਮੁਕਾਬਲਾ, ਨੌਜਵਾਨ ਸੰਵਾਦ ਪ੍ਰੋਗਰਾਮ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਈਆਂ ਜਾ ਰਹੀਆਂ ਹਨ।ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਸਾਰੇ ਪ੍ਰਤੀਯੋਗੀਆਂ ਨੂੰ ਮੁਕਾਬਲਿਆਂ ਦੇ ਨਿਯਮ ਅਤੇ ਹਦਾਇਤਾਂ ਦੱਸੀਆਂ।ਪ੍ਰੋਗਰਾਮ ਵਿੱਚ ਨੌਜਵਾਨ ਪ੍ਰਤੀਯੋਗੀਆਂ ਨੇ ਉਤਸਾਹ ਨਾਲ ਭਾਗ ਲਿਆ।
ਪ੍ਰੋਗਰਾਮ ਦੇ ਹੋਰ ਮਹਿਮਾਨਾਂ ਵਿੱਚ ਤਜਿੰਦਰ ਸਿੰਘ ਰਾਜਾ ਸਕੱਤਰ ਰੈੱਡ ਕਰਾਸ, ਸ਼ਿਆਮ ਸੁੰਦਰ ਕਸ਼ਯਪ ਸੇਵਾਮੁਕਤ ਸਟੇਟ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ, ਐਲਵਨ ਮਸੀਹ ਸੇਵਾਮੁਕਤ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ, ਖੁਸ਼ਪਾਲ ਸਿੰਘ ਰਿਟਾਇਰਡ ਮੈਨੇਜਰ, ਪੰਜਾਬ ਨੈਸਨਲ ਬੈਂਕ ਨੇ ਮੁਕਾਬਲੇ ਲਈ ਭਾਗ ਲੈਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਵਧਾਈ ਦਿੱਤੀ।
ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੇ ਜਿਊਰੀ ਮੈਂਬਰ ਡਾ: ਨਿਰਮਲ ਸਿੰਘ , ਸ੍ਰੀਮਤੀ ਜਸਜੀਤ ਕੌਰ, ਜਤਿੰਦਰ ਸਿੰਘ, ਸਸ਼ੀਮਤੀ ਈਸ਼ਾ ਸੋਨੀ, ਭਾਸ਼ਣ ਮੁਕਾਬਲੇ ਅਤੇ ਨੌਜਵਾਨ ਲੇਖਕ ਮੁਕਾਬਲੇ ਲਈ ਡਾ. ਕਿਰਨ ਖੰਨਾ, ਸਤਨਾਮ ਸਿੰਘ ਗਿੱਲ, ਸ੍ਰੀਮਤੀ ਖੁਸ਼ਪਾਲ ਸੰਧੂ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਜਗਦੀਪ ਕੌਰ, ਪੇਂਟਿੰਗ ਮੁਕਾਬਲੇ ਲਈ ਜਸਪਾਲ ਸਿੰਘ, ਸੱਭਿਆਚਾਰਕ ਪ੍ਰੋਗਰਾਮ ਲਈ ਡਾ. ਰਸ਼ਮੀ ਨੰਦਾ, ਐਨ.ਐਸ ਕੋਮਲ, ਹਰਮਨਿੰਦਰ ਸਿੰਘ, ਸਿਵਮ ਫੋਟੋਗ੍ਰਾਫੀ ਮੁਕਾਬਲੇ ਲਈ ਲਵਪ੍ਰੀਤ ਸਿੰਘ ਤੇ ਚੰਦਰਮੋਹਨ ਅਰੋੜਾ ਸਨ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੱਭਿਆਚਾਰਕ ਮੁਕਾਬਲੇ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ।ਉਨ੍ਹਾਂ ਜੇਤੂਆਂ ਨੂੰ ਟਰਾਫੀਆਂ ਭੇਂਟ ਕਰਨ ਦੇ ਨਾਲ-ਨਾਲ ਜਿਊਰੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ।ਪ੍ਰੋਗਰਾਮ ਦੇ ਕਵਿਤਾ ਲੇਖਣ ਮੁਕਾਬਲੇ ਦੇ ਪਹਿਲੇ, ਦੂਜੇ, ਤੀਜ਼ੇ ਸਥਾਨ ‘ਤੇ ਕ੍ਰਮਵਾਰ ਗੁਰਪਿੰਦਰ ਕੌਰ, ਪ੍ਰਿਆ ਅਤੇ ਖੁਸ਼ਪ੍ਰੀਤ ਕੌਰ ਸਨ।ਭਾਸ਼ਣ ਮੁਕਾਬਲੇ ਦੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜ਼ੇ ਜੇਤੂ ਸਮਰਿਧੀ, ਲੋਹਿਤਾ ਸਰਮਾ, ਚੰਨਪ੍ਰੀਤ ਕੌਰ ਰਹੇ।ਪੇਂਟਿੰਗ ਮੁਕਾਬਲੇ ਦੇ ਪਹਿਲੇ, ਦੂਜੇ ਤੇ ਤੀਜ਼ੇ ਵਿਜੇਤਾ ਕ੍ਰਮਵਾਰ ਸੁਮੇਧਾ ਜੈਨ, ਕਿਰਨ, ਦਿਵੰਸੀ ਰਹੇ। ਪ੍ਰੋਗਰਾਮ ਦੇ ਫੋਟੋਗ੍ਰਾਫੀ ਮੁਕਾਬਲੇ ਦੇ ਪਹਿਲੇ, ਦੂਜੇ, ਤੀਜ਼ੇ ਸਥਾਨ ‘ਤੇ ਕ੍ਰਮਵਾਰ ਹਿਮਾਂਗੀ ਚੰਡੋਕ, ਹਰਮਿਲਨ ਸਿੰਘ, ਸਿਮਰਨ ਕੌਰ ਸਨ।ਨੌਜਵਾਨ ਵਾਰਤਾਲਾਪ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਚਾਹਤ, ਮੇਘਪ੍ਰੀਤ ਕੌਰ, ਜਪਜੀਤ ਕੌਰ ਰਿਆੜ ਅਤੇ ਸੁਬਨੀਤ ਕੌਰ ਸਨ, ਸੱਭਿਆਚਾਰਕ ਪ੍ਰੋਗਰਾਮ ਵਿੱਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜ਼ੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ‘ਚ ਖਾਲਸਾ ਕਾਲਜ ਪੁਰਸ਼ਾਂ ਦੀ ਟੀਮ ਝੂੰਮਰ, ਖਾਲਸਾ ਕਾਲਜ ਮਹਿਲਾ ਟੀਮ ਗਿੱਧਾ ਅਤੇ ਗੌਰਮਿੰਟ ਇੰਸਟੀਚਿਊਟ ਆਫ ਗਾਰਮੈਂਟ ਟੈਕਨਾਲੋਜੀ ਹਾਲ ਗੇਟ ਮਹਿਲਾ ਟੀਮ ਗਿੱਧਾ ਸਨ।ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਨਾਲ ਹੋਈ।ਪ੍ਰੋ: ਮਨਜੀਤ ਕੌਰ, ਪ੍ਰੋਫੈਸਰ ਵੰਦਨਾ ਬਜਾਜ ਅਤੇ ਸਮੂਹ ਪ੍ਰਤੀਯੋਗੀਆਂ ਨੇ ਹਾਜ਼ਰੀ ਲਗਵਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …