ਅੰਮ੍ਰਿਤਸਰ, 18ਮਾਰਚ (ਪੰਜਾਬ ਪੋਸਟ ਬਿਊਰੋ)- ਸ੍ਰੀ ਅਰੁਣ ਜੇਤਲੀ ਸਥਾਨਕ ਸ੍ਰੀ ਗੁਰੁ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਉਪਰੰਤ ਜਦ ਉਨਾਂ ਨੂੰ ਖੁੱਲੀ ਟਾਟਾ 407 ਵੈਨ ਵਿਚ ਖੜੇ ਕਰਕੇ ਅੰਮ੍ਰਿਤਸਰ ਵੱਲ ਆਿਂਦਾ ਜਾ ਰਿਹਾ ਸੀ ਤਾਂ ਕ੍ਰਸਿਟਲ ਚੌਕ ਵਿਖੇ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦ ਸ੍ਰੀ ਜੇਤਲੀ ਦੇ ਸਵਾਗਤ ਵੇਲੇ ਹਵਾ ਵਿਚ ਛੱਡਣ ਲਈ ਲਿਆਂਦੇ ਗਏ ਗੁਬਾਰਿਆਂ ਦੇ ਵੱਡੇ ਗੁਛੇ ਨੂੰ ਅਚਾਨਕ ਅੱਗ ਲੱਗ ਗਈ।ਅੱਗ ਦੀਆਂ ਲਪਟਾਂ ਸ੍ਰੀ ਜੇਤਲੀ ਵੱਲ ਵੀ ਆਈਆਂ ਲੇਕਨ ਉਹ ਕੁੱਝ ਦੂਰੀ ਤੇ ਹੋਣ ਕਾਰਣ ਵਾਲ ਵਾਲ ਬਚੇ ਜਦਕਿ ਸਥਾਨਕ ਸਰਕਾਰਾਂ ਦੇ ਮੰਤਰੀ ਤੇ ਜਿਲ੍ਹੇ ਤੋਂ ਭਾਜਪਾ ਵਿਧਾਇਕ ਸ੍ਰੀ ਅਨਿਲ ਜੋਸ਼ੀ ਦਾ ਮੱਥਾ ਝੁਲਸ ਗਿਆ।
ਭਾਜਪਾ ਕੌਂਸਲਰ ਪੱਪੂ ਮਹਾਜਨ, ਸ੍ਰੀ ਤਰੁਣ ਚੁੱਘ, ਇਕ ਦੈਨਿਕ ਹਿੰਦੀ ਅਖਬਾਰ ਦਾ ਕੈਮਰਾਮੈਨ ਸੰਜੇ ਵਾਲੀਆ ਨੂੰ ਵੀ ਅੱਗ ਦਾ ਸੇਕ ਲੱਗਿਆ।ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਨੇ ਇਸ ਘਟਨਾ ਤੋਂ ਕੋਈ ਸਬਕ ਨਹੀ ਲਿਆ ਤੇ ਸਵਾਗਤੀ ਰੂਟ ਦੇ ਬਾਕੀ ਹਿਸਿਆਂ ‘ਤੇ ਵੀ ਥਾਂ ਥਾਂ ਤੇ ਗੁਬਾਰੇ ਹੀ ਗੁਬਾਰੇ ਹੀ ਗੁਬਾਰੇ ਲਗਾਏ ਗਏ ਸਨ।