Wednesday, June 10, 2026

ਜਿਲ੍ਹਾ ਪੱਧਰੀ ਸ਼ੋਅ ਐਡ ਟੈਲ਼ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਤੇ ਰਾਜੇਸ਼ ਸ਼ਰਮਾ ਡੀ.ਈ.ਓ ਐਲੀਮੈਂਟਰੀ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਬਲਰਾਜ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਗੋਲ ਬਾਗ ਵਿਖੇ ‘ਸ਼ੋਅ ਐਡ ਟੈਲ’ ਐਕਟੀਵਿਟੀ ਮੁਕਾਬਲੇ ਕਰਵਾਏ ਗਏ।ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੇ ਜਿਲ੍ਹਾ ਕੁਆਰਡੀਨੇਟਰ ਸ੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਦਸਵੀਂ ਦੇ ਗਰੁੱਪਾਂ ਵਿੱਚ ਜਿਲ੍ਹੇ ਭਰ ਦੇ 15 ਬਲਾਕਾਂ ਦੇ ਕੁੱਲ 30 ਵਿਦਿਆਰਥੀਆਂ ਭਾਗ ਲਿਆ।6ਵੀਂ ਤੋਂ 8ਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਰੁਨ ਪਰਤਾਪ ਸਿੰਘ ਸਰਕਾਰੀ ਹਾਈ ਸਕੂਲ ਚੇਤਨਪੁਰਾ, ਦੂਸਰਾ ਸਥਾਨ ਮੀਨਾਕਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਅਤੇ ਤੀਸਰੇ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਈਆ ਅਤੇ ਨੌਵੀਂ ਤੇ ਦਸਵੀਂ ਦੇ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਸ਼ਵੇਤਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਟੜਾ ਕਰਮ ਸਿੰਘ, ਦੂਸਰਾ ਸਥਾਨ ਹਰਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਅਤੇ ਤੀਸਰਾ ਸਥਾਨ ਕਸ਼ਿਸ਼ ਸੋਢੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਟਪਿਆਲਾ ਨੇ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਨੂੰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਬਲਰਾਜ ਸਿੰਘ ਢਿੱਲੋਂ ਅਤੇ ਰਾਜੇਸ਼ ਸ਼ਰਮਾ ਡੀ.ਈ.ਓ ਐਲੀਮੈਂਟਰੀ ਵਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਜੱਜਾਂ ਦੀ ਭੂਮਿਕਾ ਅੰਗਰੇਜ਼ ਲੈਕਚਰਾਰਾਂ ਵਲੋਂ ਨਿਭਾਈ ਗਈ।
ਇਸ ਸਮੇਂ ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਸ੍ਰੀਮਤੀ ਸੰਦੀਪ ਕੌਰ ਨੇ ਇਹ ਮੁਕਾਬਲੇ ਕਰਵਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸ੍ਰੀਮਤੀ ਜਸਵਿੰਦਰ ਕੌਰ ਡੀ.ਐਮ ਅੰਗਰੇਜ਼ੀ ਸਮਾਜਿਕ ਵਿਗਿਆਨ ਨੇ ਆਏ ਹੋਏ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …