Tuesday, May 21, 2024

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਕਰਨਗੇ ਸਰਸ ਮੇਲੇ ਦਾ ਉਦਘਾਟਨ – ਮੂਧਲ

ਵਿਦਿਆਰਥੀਆਂ ਦਾ ਮੇਲੇ ਵਿੱਚ ਦਾਖਲਾ ਹੋਵੇਗਾ ਬਿਲਕੁੱਲ ਮੁਫ਼ਤ

ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਸਿੰਘ) – ਪੰਚਾਇਤਾਂ ਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਵਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ 4 ਨਵੰਬਰ ਤੋਂ ਸਥਾਨਕ ਦੁਸ਼ਹਿਰਾ ਗਰਾਉਂਡ ਰਣਜੀਤ ਐਵੀਨਿਊ ਵਿਖੇ ਸ਼ੁਰੂ ਹੋ ਰਹੇ ਸਰਸ ਮੇਲੇ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਕਰਨਗੇ।ਮੇਲੇ ਦੇ ਨੋਡਲ ਅਫ਼ਸਰ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਦੱਸਿਆ ਕਿ ਮੇਲੇ ਵਿੱਚ ਹੁਣ ਤੱਕ 25 ਰਾਜਾਂ ਤੋਂ 199 ਤੋਂ ਵੱਧ ਕਾਰੀਗਰਾਂ ਵਲੋਂ ਸਟਾਲ ਬੁੱਕ ਕਰਵਾਏ ਜਾ ਚੁੱਕੇ ਹਨ ਅਤੇ 100 ਦੇ ਕਰੀਬ ਕਾਰੀਗਰ ਹੋਰ ਆਉਣ ਦੀ ਸੰਭਾਵਨਾ ਹੈ।ਉਨਾਂ ਕਿਹਾ ਕਿ ਕਿਰਤ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਆਉਣ ਵਾਲੇ ਕਾਰੀਗਰਾਂ ਜਿਨ੍ਹਾਂ ਦੀਆਂ ਹੱਥ ਕਿਰਤਾਂ ਇਸ ਮੇਲੇ ਵਿੱਚ ਵਿੱਕਣ ਲਈ ਆਈਆਂ ਹਨ ਨੂੰ ਸਟਾਲ, ਰਹਿਣ-ਸਹਿਣ, ਖਾਣ-ਪੀਣ ਅਤੇ ਆਉਣ-ਜਾਣ ਦਾ ਖਰਚਾ ਵੀ ਸਰਕਾਰ ਵਲੋਂ ਕੀਤਾ ਜਾਣਾ ਹੈ।ਉਨਾਂ ਦੱਸਿਆ ਕਿ ਉਚ ਦਰਜ਼ੇ ਦੀਆਂ ਹੱਥ ਕਿਰਤਾਂ ਜਿਸ ਵਿੱਚ ਕੱਪੜੇ, ਘਰ ਦੀ ਸਜਾਵਟ ਦਾ ਸਾਮਾਨ, ਬਰਤਣ, ਬੈਗ, ਲਕੜ ਦਾ ਸਾਮਾਨ, ਫਰਨੀਚਰ, ਵੱਖ-ਵੱਖ ਧਾਤਾਂ ਦੀਆਂ ਹੱਥਾਂ ਨਾਲ ਬਣੀਆਂ ਕਲਾ ਕਿਰਤਾਂ ਇਸ ਮੇਲੇ ਦਾ ਸ਼ਿੰਗਾਰ ਬਣਨਗੀਆਂ।
ਇਸ ਮੌਕੇ ਡੀ.ਡੀ.ਪੀ.ਓ ਸਤੀਸ਼ ਕੁਮਾਰ, ਡਿਪਟੀ ਸੀ.ਈ.ਓ ਗੁਰਦਰਸ਼ਨ ਕੁੰਡਲ, ਸੈਕਟਰੀ ਤਜਿੰਦਰ ਸਿੰਘ ਰਾਜਾ, ਮੈਡਮ ਅਮਿਕਾ ਵਰਮਾ, ਪ੍ਰਭਪ੍ਰੀਤ ਸਿੰਘ, ਕੋਆਰਡੀਨੇਟਰ ਬਿਕਰਮਜੀਤ ਸਿੰਘ, ਅਭਿਸ਼ੇਕ ਵਰਮਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …