Sunday, December 22, 2024

ਸਰਵਹਿੱਤਕਾਰੀ ਵਿੱਦਿਆ ਮੰਦਰ ਦਾ ਰਾਸ਼ਟਰ ਪੱਧਰੀ ਵਿਗਿਆਨ ਮੇਲੇ ‘ਚ ਤੀਜਾ ਸਥਾਨ

ਭੀਖੀ, 4 ਨਵੰਬਰ (ਕਮਲ ਜ਼ਿੰਦਲ) – ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਮਤੀ ਦੁਆਰਾ ਰਾਸ਼ਟਰ ਪੱਧਰੀ ਵਿਗਿਆਨ ਮੇਲੇ ਦਾ ਆਯੋਜਨ ਸ਼ਾਰਦਾ ਵਿਹਾਰ ਵਿਦਿਆਲਿਆ ਭੋਪਾਲ ਵਿਖੇ ਕੀਤਾ ਗਿਆ।ਇਹ ਵਿਗਿਆਨ ਮੇਲਾ 2 ਤੋਂ 6 ਨਵੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।ਮੇਲੇ ਵਿੱਚ ਪੂਰੇ ਭਾਰਤ ‘ਚ ਬਣਾਏ 11 ਖੇਤਰਾਂ ਦੀਆਂ 11 ਟੀਮਾਂ ਨੇ ਹਿੱਸਾ ਲਿਆ।ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਬਾਲ ਵਰਗ ਦੀ ਟੀਮ ਨੇ ਹਿੱਸਾ ਲਿਆ, ਜੋ ਕਿ ਪਹਿਲਾਂ ਤਿੰਨ ਪੱਧਰਾਂ ਨੂੰ ਪਾਰ ਕਰਕੇ ਰਾਸ਼ਟਰ ਪੱਧਰੀ ਮੁਕਾਬਲੇ ਵਿੱਚ ਪਹੁੰਚੀ।ਸਕੂਲ ਦੀ ਬਾਲ ਵਰਗ ਟੀਮ ਵਿੱਚ ਅਨੰਨਿਆ, ਰੌਕਸ਼ੀ ਅਤੇ ਹੇਜ਼ਲ ਨੇ ਰਾਸਟਰ ਪੱਧਰੀ ਮੁਕਾਬਲੇ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ।ਵਿਦਿਆਰਥਣਾਂ ਨੇ ਪਹਿਲੇ 10 ਪ੍ਰਸ਼ਨਾਂ ਤੋਂ ਇਲਾਵਾ ਹੋਰ 12 ਚੱਕਰਾਂ (ਟਾਈ) ਵਿੱਚ ਵੀ ਦ੍ਰਿੜਤਾ ਨਾਲ ਪ੍ਰਸ਼ਨਾਂ ਦੇ ਜਵਾਬ ਦਿੱਤੇ ਅਤੇ ਕੌਮੀ ਪੱਧਰ ‘ਤੇ ਤੀਜਾ ਸਥਾਨ ਹਾਸਿਲ ਕੀਤਾ।ਇਥੇ ਵਰਨਣਯੋਗ ਹੈ ਕਿ ਪਿਛਲੇ ਸਾਲ ਵਿਗਿਆਨ ਪ੍ਰਸ਼ਨ-ਮੰਚ ਵਿੱਚ ਤਰੁਣ ਵਰਗ ਦੀ ਟੀਮ (ਸਾਰਿਕਾ, ਖੁਸ਼ੀ ਅਤੇ ਦਵਿੰਦਰ ਕੌਰ) ਨੇ ਰਾਸ਼ਟਰੀ ਪੱਧਰ ‘ਤੇ ਪਹਿਲਾ ਸਥਾਨ ਹਾਸਿਲ ਕੀਤਾ ਸੀ।ਇਸ ਵਿਗਿਆਨ ਮੇਲੇ ਵਿੱਚ ਭਾਰਤ ਦੇ ਪ੍ਰਸਿੱਧ ਵਿਗਿਆਨਿਕ ਅਤੇ ਵਿੱਦਿਆ ਭਾਰਤੀ ਦੇ ਅਧਿਕਾਰੀ ਹਾਜ਼ਰ ਰਹੇ।ਇਹਨਾਂ ਨੇ ਸਾਰੇ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ।ਮੇਲੇ ਵਿੱਚ ਕੁੱਲ 1000 ਵਿਦਿਆਰਥੀ-ਵਿਦਿਆਰਥਣਾਂ ਨੇ ਭਾਗ ਲਿਆ।
ਇਸ ਮੌਕੇ ਸਕੂਲ  ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ, ਮੈਂਬਰਾਂ ਅਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਵਿਦਿਆਰਥਣਾਂ ਦੀ ਪ੍ਰਾਪਤੀ ‘ਤੇ ਵਧਾਈ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …