Sunday, May 25, 2025
Breaking News

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ 552ਵਾਂ ਮੁਫਤ ਕੈਂਪ ਆਯੋਜਿਤ

ਲੋੜਵੰਦਾਂ ਦੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ – ਡਾ: ਓਬਰਾਏ

ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ ਸੱਗੂ) – ਕੌਮਾਂਤਰੀ ਪੱਧਰ ਦੇ ਉਘੇ ਸਮਾਜ ਸੇਵਕ ਅਤੇ ਦੁਬਈ ਦੇ ਵੱਡੇ ਕਾਰੋਬਾਰੀ ਡਾ: ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਵੱਲੋਂ ਰਈਆ ਨੇੜਲੇ ਪਿੰਡ ਚੀਮਾ ਬਾਠ ਵਿਖੇ 552ਵਾਂ ਮੁਫਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ ਡਾ: ਐਸ.ਪੀ ਸਿੰਘ ਓਬਰਾਏ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਪਿੰਡ ਚੀਮਾਂ ਬਾਠ ਦੇ ਚੜ੍ਹਦੀਕਲਾ ਗਰੁੱਪ ਸਹਿਯੋਗ ਨਾਲ ਲਗਾਏ ਗਏ, ਇਸ ਕੈਂਪ ਦੌਰਾਨ 125 ਤੋਂ ਵਧੇਰੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਜਿੱਥੇ ਮੁਫਤ ਦਾਰੂ ਵੰਡੇ ਗਏ ਉਥੇ ਹੀ 32 ਅਜਿਹੇ ਮਰੀਜ਼ਾਂ ਦੀ ਚੋਣ ਕੀਤੀ ਗਈ, ਜਿੰਨਾਂ ਦੀਆਂ ਅੱਖਾਂ ਦੇ ਟਰੱਸਟ ਵੱਲੋਂ ਅੰਮ੍ਰਿਤਸਰ ਦੇ ਨਾਮਵਰ ਜੈਕਮਲ ਆਈ ਹਸਪਤਾਲ ਤੋਂ ਮੁਫਤ ਅਪ੍ਰੇਸ਼ਨ ਕਰਵਾ ਕੇ ਲੈਂਜ਼ ਪਾਏ ਜਾਣਗੇ।ਡਾ: ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਹਜ਼ਾਰਾਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਵਾ ਕੇ ਲੈਂਜ਼ ਪਵਾਏ ਗਏ ਹਨ ਅਤੇ ਟਰੱਸਟ ਵੱਲੋਂ ਦਿੱਤੀਆਂ ਜਾ ਰਹੀਆਂ ਦੂਸਰੀਆਂ ਸੇਵਾਵਾਂ ਵਾਂਗ ਲੋੜਵੰਦਾਂ ਦੇ ਅੱਖਾਂ ਦੇ ਅਪ੍ਰੇਸ਼ਨ ਕਰਵਾਉੇਣ ਦੀ ਸੇਵਾ ਵੀ ਨਿਰੰਤਰ ਜਾਰੀ ਰੱਖੀ ਜਾਵੇਗੀ।ਚੜ੍ਹਦੀਕਲਾ ਗਰੁੱਪ ਵੱਲੋਂ ਡਾ: ਐਸ.ਪੀ ਸਿੰਘ ਓਬਰਾਏ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਅਮਨਦੀਪ ਸਿੰਘ, ਹਰਸਿਮਰਨ ਸਿੰਘ, ਕੁਲਵੰਤ ਸਿੰਘ, ਜਗਰੂਪ ਸਿੰਘ, ਬੂਟਾ ਸਿੰਘ, ਸੁੱਚਾ ਸਿੰਘ, ਬਿੱਟੂ, ਲਵਪ੍ਰੀਤ ਸਿੰਘ, ਗੁਰਦੇਵ ਸਿੰਘ, ਸ਼ਵਨ ਅਤੇ ਤਾਰ ਆਦਿ ਹਾਜ਼ਰ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …