48ਵੀਂ ਸਲਾਨਾ ਕਨਵੋਕੇਸ਼ਨ 25 ਨਵੰਬਰ ਨੂੰ
ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 53ਵੇਂ ਸਥਾਪਨਾ ਦਿਵਸ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੀਆਂ ਮੁੱਖ ਇਮਾਰਤਾਂ ਜਿਥੇ ਜਗਮਗਾ ਰਹੀਆਂ ਹਨ ਉਥੇ ਵੱਖ ਵੱਖ ਪਾਰਕਾਂ ਅਤੇ ਹੋਰ ਮੁੱਖ ਸਥਾਨਾ ਨੂੰ ਸਜਾਇਆ ਗਿਆ ਹੈ। ਇਸ ਸਮਾਗਮ ਨੂੰ ਮੇਲੇ ਦਾ ਰੂਪ ਦੇਣ ਲਈ ਉਚੇਚੇ ਤੌਰ `ਤੇ ਵੱਖ ਵੱਖ ਪਰੰਪਰਕ ਅਤੇ ਲੋਕ ਕਲਾਵਾਂ ਦੀਆਂ ਪ੍ਰਦਰਸ਼ਨੀਆਂ ਵੀ ਵੱਖ ਵੱਖ ਕਾਲਜਾਂ ਵੱਲੋਂ ਯੂਨੀਵਰਸਿਟੀ ਦੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਸਾਹਮਣੇ ਲਗਾਈਆਂ ਜਾ ਰਹੀਆਂ ਹਨ। ਪੇਂਟਿੰਗ ਪ੍ਰਦਰਸ਼ਨੀ ਯੂਨੀਵਰਸਿਟੀ `ਚ ਸਥਾਪਤ `ਗੈਲਰੀ: ਹਿਸਟਰੀ ਐਂਡ ਡਰੀਮਜ਼` ਵਿਚ ਲਗਾਈ ਜਾ ਰਹੀ ਹੈ।
24 ਨਵੰਬਰ ਨੂੰ ਮਨਾਏ ਜਾ ਰਹੇ 53ਵੇਂ ਸਥਾਪਨਾ ਦਿਵਸ ਮੌਕੇ ਡਾ. ਯੋਗੇਸ਼ ਕੁਮਾਰ ਚਾਵਲਾ, ਸਾਬਕਾ ਡਾਇਰੈਕਟਰ, ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ, ਐਜੂਕੇਸ਼ਨ ਐਂਡ ਰੀਸਰਚ (ਪੀ.ਜੀ.ਆਈ.ਐਮ.ਈ.ਆਰ) ਚੰਡੀਗੜ੍ਹ ਅਤੇ ਡਾ. ਸਰਬਜਿੰਦਰ ਸਿੰਘ, ਡੀਨ, ਫੈਕਲਟੀ ਆਫ ਹਿਊਮੈਨਟੀਜ਼ ਐਂਡ ਰਿਲੀਜੀਅਸ ਸਟੱਡੀਜ਼, ਚੇਅਰਪਰਸਨ, ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਵੇਰੇ 11 ਵਜੇ ਵਿਦਿਅਕ ਭਾਸ਼ਣ ਹੋਣਗੇ।
ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ 22 ਨਵੰਬਰ ਨੂੰ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਆਰੰਭ ਸ੍ਰੀ ਅਖੰਠ ਪਾਠ ਸਾਹਿਬ ਦਾ ਭੋਗ 24 ਨਵੰਬਰ ਨੂੰ ਸਵੇਰੇ 8.15 ਵਜੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਹਜੂਰੀ ਰਾਗੀ ਕੀਰਤਨ ਸਰਵਣ ਕਰਵਾਉਣਗੇ। ਇਸੇ ਦਿਨ ਸ਼ਾਮ ਨੂੰ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਜਾਣਗੇ ਜਿਸ ਵਿਚ ਵਿਦਿਆਰਥੀਆਂ ਤੋਂ ਇਲਾਵਾ ਰਾਗੀ ਜਥੇ ਹਾਜਰੀ ਭਰਨਗੇ।
ਇਕ ਦਿਨ ਬਾਅਦ 25 ਨਵੰਬਰ ਨੂੰ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਖੇ ਸਵੇਰੇ 11 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 48ਵੀਂ ਸਲਾਨਾ ਕਾਨਵੋਕੇਸ਼ਨ ਮੌਕੇ ਦੋ ਉਘੀਆਂ ਸਖਸ਼ੀਅਤਾਂ ਇਕਬਾਲ ਸਿੰਘ ਚਾਹਲ (ਆਈ.ਏ.ਐਸ.) ਮਿਊਂਸੀਪਲ ਕਮਿਸ਼ਨਰ, ਐਂਡ ਐਡਮਨਿਸਟਰੇਟਰ ਆਫ ਬ੍ਰਿਹਨ ਮੁੰਬਈ, ਮਿਊਂਸੀਪਲ ਕਾਰਪੋਰੇਸ਼ਨ, ਮਹਾਰਾਸ਼ਟਰ ਅਤੇ ਪ੍ਰੋ. ਗਗਨਦੀਪ ਕੰਗ (ਐਫ.ਆਰ.ਐਸ), ਡਿਪਾਰਟਮੈਂਟ ਆਫ ਗੈਸਟਰੋਇਨਟਸਟਾਈਨਲ ਸਾਇੰਸ ਕ੍ਰਿਸ਼ਚੀਅਨ ਮੈਡੀਕਲ ਕਾਲਜ ਵਿਲੋਰ ਤਾਮਿਲਨਾਡੂ ਨੂੰ ਆਨਰਜ਼ ਕਾਜ਼ਾ ਡਿਗਰੀਆਂ ਪ੍ਰਦਾਨ ਕੀਤੀ ਜਾਣਗੀਆਂ।ਇਸ ਸਮੇਂ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਬਨਵਾਰੀਲਾਲ ਪੁਰੋਹਿਤ ਕਨਵੋਕੇਸ਼ਨ ਭਾਸ਼ਣ ਦੇਣਗੇ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …