ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀਆਂ ਖਿਡਾਰਨਾਂ ਨੇ ਫੁੱਟਬਾਲ, ਸੌਫ਼ਟਬਾਲ, ਹੈਂਡਬਾਲ, ਕਬੱਡੀ ਅਤੇ
ਅਥਲੈਟਿਕਸ ਆਦਿ ਖੇਡਾਂ ’ਚ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਪਿੰ੍ਰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਦੀ ਇਸ ਉਪਲੱਬਧੀ ’ਤੇ ਟੀਮ, ਕੋਚ ਅਤੇ ਅਧਿਆਪਕ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਹੋਰ ਸਫ਼ਲਤਾ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਕਾਲਜ ਨੇ ਮੁਹਾਲੀ (ਫੁੱਟਬਾਲ), ਲੁਧਿਆਣਾ (ਸਾਫਟਬਾਲ ਅਤੇ ਹੈਂਡਬਾਲ), ਪਟਿਆਲਾ (ਕਬੱਡੀ) ਅਤੇ ਸੰਗਰੂਰ (ਅਥਲੈਟਿਕਸ) ਵਿਖੇ ਹੋਏ ਖੇਡ ਵਤਨ ਪੰਜਾਬ ਦੀਆਂ ’ਚ ਫੁੱਟਬਾਲ, ਸਾਫਟਬਾਲ ਅਤੇ ਅਥਲੈਟਿਕਸ ’ਚ ਪਹਿਲਾ ਅਤੇ ਹੈਂਡਬਾਲ ’ਚ ਦੂਜਾ ਅਤੇ ਕਬੱਡੀ ’ਚ ਤੀਜਾ ਸਥਾਨ ਹਾਸਲ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media