Sunday, April 27, 2025

ਅਕੈਡਮਿਕ ਹਾਈਟਸ ਪਬਲਿਕ ਸਕੂਲ ਵਿਖੇ ਬੱਚਿਆਂ ਦਾ ਨਾਲਿਟਸ ਦਾ ਪੇਪਰ ਲਿਆ

ਸੰਗਰੂਰ 8 ਦਸੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਬਚਿਆਂ ਦਾ ਨਾਲਿਟਸ ਦਾ ਪੇਪਰ ਲਿਆ ਗਿਆ।ਇਹ ਪੇਪਰ ਬੱਚਿਆਂ ਦੀ ਮੈਂਟਲ ਅਬਿਲਿਟੀ ਅਤੇ ਲੈਂਗੁਏਜ ਟੈਸਟ ਸੀ।ਜਿਸ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿਚੋਂ ਦੂਸਰੀ ਕਲਾਸ ਦਾ ਵਿਦਿਆਰਥੀ ਤੇਗਵੀਰ ਸਿੰਘ, ਤੀਸਰੀ ਕਲਾਸ ਦੀ ਜਸਮੀਨ ਕੌਰ, ਛੇਵੀਂ ਕਲਾਸ ਦੀ ਅਵਿਜੋਤ ਕੌਰ, ਸੱਤਵੀਂ ਕਲਾਸ ਦੀ ਨਵਨੀਤ ਕੌਰ, ਅੱਠਵੀਂ ਕਲਾਸ ਦੀ ਏਕਮਨੂਰ ਕੌਰ ਪਹਿਲੇ ਸਥਾਨ ‘ਤੇ ਰਹੇ ਅਤੇ 77 ਵਿਦਿਆਰਥੀ ਫਾਈਨਲ ਪੇਪਰ ਲਈ ਚੁਣੇ ਗਏ।ਸਕੂਲ ਪ੍ਰਿੰਸਪਲ ਸ਼੍ਰੀਮਤੀ ਰਾਸ਼ੂ ਅਗਰਵਾਲ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਜੋ ਵਿਦਿਆਰਥੀਆਂ ਨੇ ਇਸ ਪੇਪਰ ਵਿੱਚ ਚੰਗੇ ਸਥਾਨ ਹਾਸਿਲ ਕੀਤੇ ਹਨ ਅਤੇ ਜੋ ਬੱਚੇ ਫਾਈਨਲ ਪੇਪਰ ਲਈ ਚੁਣੇ ਗਏ ਹਨ ਉਹਨਾਂ ਤੋਂ ਵੀ ਵਧੀਆ ਨਤੀਜਿਆਂ ਦੀ ਉਮੀਦ ਕੀਤੀ ਜਾਂਦੀ ਹੈ।ਸਕੂਲ ਦੇ ਚੈਅਰਮੈਨ ਸੰਜੇ ਸਿੰਗਲਾ ਨੇ ਕਿਹਾ ਕਿ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਹੋ ਜਿਹੇ ਮਿਹਨਤੀ ਬੱਚੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ ।
ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਸਵਾਤੀ, ਅਮਨ, ਪ੍ਰਿਯੰਕਾ, ਨਵਨੀਤ, ਸਿਮਰਨ ਅਯੁਸ਼ੀ, ਮਨਦੀਪ, ਮਨਪ੍ਰੀਤ, ਅਲਕਾ, ਮਾਯਾ, ਜਸਪ੍ਰੀਤ, ਗੁਰਪ੍ਰੀਤ ਆਦਿ ਮੌਜ਼ੂਦ ਸਨ ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …