Monday, December 23, 2024

ਸਾਨੂੰ ਸਿਆਸੀ ਸਾਂਝ ਤੋਂ ਪਿਆਰਾ ਪੰਥ ਹੈ ਮਨਜੀਤ ਸਿੰਘ ਜੀ. ਕੇ

PPN1112201405

PPN1112201406

ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ 22 ਮਹੀਨਿਆ ਦੌਰਾਨ ਪ੍ਰਬੰਧਕ ਸੇਵਾਵਾਂ ਦੌਰਾਨ ਕੀਤੇ ਗਏ ਕਾਰਜਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਲੜੀਵਾਰ ਮੀਟਿੰਗਾਂ ਤਹਿਤ ਸੈਂਟਰਲ ਜ਼ੋਨ ਦੇ ਦਿੱਲੀ ਕਮੇਟੀ ਮੈਂਬਰਾਂ ਵਲੋਂ ਪੰਥਕ ਚੇਤਨਾ ਲਹਿਰ ਵਿਸ਼ੇ ਤੇ ਮੋਤੀ ਨਗਰ ਨੇੜੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਦਿੱਲੀ ਇਕਾਈ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸੰਬੋਧਿਤ ਕਰਦੇ ਹੋਏ ਉਲੀਕੀਆਂ ਜਾ ਰਹੀਆਂ ਇਨ੍ਹਾਂ ਮੀਟਿੰਗਾਂ ਦੇ ਟੀਚੇ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ।
ਰਾਮੂਵਾਲੀਆਂ ਨੇ ਆਪਣੇ ਸੰਬੋਧਨ ਦੌਰਾਨ ਸਿੰਘ ਸਭਾਵਾਂ ਦੇ ਪ੍ਰਤਿਨੀਧਿਆ ਨੂੰ ਪੰਥ ਵਿੱਚ ਏਕਤਾ ਅਤੇ ਇਤਿਫਾਕ ਕਾਇਮ ਕਰਨ ਦੀ ਅਪੀਲ ਕਰਦੇ ਹੋਏ ਸਿੱਖਾਂ ਨੂੰ ਆਪਣੀ ਸ਼ਕਤੀ ਦੇ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਦਿੱਲੀ ਕਮੇਟੀ ਨਾਲ ਕਦਮਤਾਲ ਕਰਦੇ ਹੋਏ ਕਾਰਜ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਆਪਣੀ ਹੀ ਤਾਕਤ ਦਾ ਅੰਦਾਜ਼ਾ ਨਹੀਂ ਹੈ ਜਿਸ ਕਰਕੇ ਕੁਝ ਮੌਕਾਪ੍ਰਸਤ ਕੌਮ ਦੇ ਵੈਰੀ ਸਾਡੇ ਵਿਚਕਾਰ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾ ਕਰਦੇ ਹਨ।
ਜੀ.ਕੇ. ਨੇ ਆਪਣੀ ਕਮੇਟੀ ਦਾ ਰਿਪੋਰਟ ਕਾਰਡ ਸੰਗਤਾਂ ਸਾਹਮਣੇ ਰੱਖਦੇ ਹੋਏ ਸੰਗਤਾਂ ਨੂੰ ਆਪਣੀ ਤਾਕਤ ਵੀ ਦੱਸਿਆ। ਵਿਰੋਧੀਆਂ ਨੂੰ ਕਰੜੇ ਹੱਥੀ ਲੈਂਦੇ ਹੋਏ ਜੀ.ਕੇ. ਨੇ ਕਿਹਾ ਅਸੀ ਨਾ ਤੇ ਚੋਰੀ ਕੀਤੀ ਹੈ ਤੇ ਨਾ ਹੀ ਸੰਗਤਾਂ ਤੋਂ ਘੂੰਡ ਕੱਡਿਆ ਹੈ ਪਰ ਸਾਡੇ ਕਾਰਜਾਂ ਤੋਂ ਘਬਰਾਏ ਆਗੂ ਆਪਣੀ ਕੋਝੀ ਹਰਕਤਾਂ ਨਾਲ ਕਮੇਟੀ ਨੂੰ ਕੰਗਲਾ ਏਲਾਨ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਸ ਗੁਰੂ ਦੇ ਦਰ ਤੋਂ ਕੰਗਲੇ ਝੋਲੀ ਭਰ ਕੇ ਸ਼ਾਹ ਬਣ ਜਾਂਦੇ ਹੋਣ ਕਿ ੳਨ੍ਹਾਂ ਦੇ ਗੁਰੂਧਾਮਾਂ ਦਾ ਪ੍ਰਬੰਧ ਸੰਭਾਲਣ ਵਾਲੀ ਕਮੇਟੀ ਕਦੇ ਕੰਗਲੀ ਹੋ ਸਕਦੀ ਹੈ? ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦਾ ਨਾਂ ਲਏ ਬਿਨਾ ਜੀ.ਕੇ. ਨੇ ਵਿਰੋਧੀ ਆਗੂਆਂ ਤੇ ਜਮ ਕੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਗੁਰਮਤਿ ਸਟੇਜਾ ਤੋਂ ਅਸੀ ਇਨ੍ਹਾਂ ਦੇ ਖਿਲਾਫ ਨਾ ਬੋਲਨ ਦਾ ਅਹਿਦ ਲਿਆ ਹੋਇਆ ਹੈ ਪਰ ਅੱਜ ਦੀ ਸਟੇਜ ਤੇ ਇਨ੍ਹਾਂ ਦੀ ਕਥਨੀ ਅਤੇ ਕਰਨੀ ਦੇ ਭੇਦ ਖੋਲਣ ਲਈ ਸਾਡੇ ਸਾਹਮਣੇ ਇਨ੍ਹੇ ਕੰੰਮ ਹਨ ਜਿਨ੍ਹਾਂ ਦੇ ਸਾਹਮਣੇ ਇਹ ਨਜ਼ਰ ਵੀ ਨਹੀਂ ਆਉਂਦੇ।
ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਸਿੱਖਾਂ ਦੇ ਕਾਰਜ ਛੇਤੀ ਕਰਨ ਦੀ ਚੇਤਾਵਨੀ ਦਿੰਦੇ ਹੋਏ ਜੀ.ਕੇ. ਨੇ ਇਸ਼ਾਰਾ ਕੀਤਾ ਕਿ ਅਗਰ ਸਾਡੇ ਕਾਰਜ ਹੱਲ ਨਾ ਹੋਏ ਤੇ ਅਸੀ ਸਿਆਸੀ ਸਾਂਝ ਨੂੰ ਪਰ੍ਹੇ ਕਰਕੇ ਪੰਥਕ ਏਜੰਡੇ ਤੇ ਕਾਂਗਰਸ ਦੇ ਖਿਲਾਫ ਕੀਤੇ ਗਏ ਮੁਜ਼ਾਹਿਰਿਆਂ ਦੀ ਤਰਜ਼ ਤੇ ਸੜਕਾਂ ਤੇ ਵੀ ਉਤਰ ਸਾਕਦੇ ਹਾਂ।ਇਸ ਦੌਰਾਨ ਉਨ੍ਹਾਂ ਨੇ ਸਰਨਾ ਤੇ ਕਮੇਟੀ ਵਿੱਚ ਰੱਖੇ ਗਏ ਵਾਧੂ ਸਟਾਫ, ਰਾਜਸਭਾ ਦੀ ਮੈਂਬਰੀ ਲਈ ਕਾਂਗਰਸ ਦੀ ਚਮਚਾਗਿਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਬਾਹਰ ਵਸਦੇ ਸਿੱਖਾਂ ਲਈ ਧਰਮ ਪ੍ਰਚਾਰ, ਸਿੱਖਿਅਕ ਸੁਧਾਰ, ਕਸ਼ਮੀਰ ਅਤੇ ਉਤਰਾਖੰਡ ਵਿੱਚ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਸਣੇ ਗੁਰੂਘਰ ਦੀਆਂ ਜਾਇਦਾਦਾਂ ਦੀ ਸੰਭਾਲ ਬਾਰੇ ਵੀ ਕਮੇਟੀ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਵੀ ਦਿੱਤੀ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਮਨਮਿੰਦਰ ਸਿੰਘ ਆਯੂਰ, ਰਵੈਲ ਸਿੰਘ, ਬੀਬੀ ਮਨਦੀਪ ਕੌਰ ਬਖਸ਼ੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਆਦਿਕ ਨੇ ਵੀ ਆਪਣੇ ਵਿਚਾਰ ਰੱਖੇ। ਸਟੇਜ ਦੀ ਸੇਵਾ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਵੱਲੋਂ ਨਿਭਾਈ ਗਈ। ਅਕਾਲੀ ਆਗੂ ਹਰਵਿੰਦਰ ਸਿੰਘ ਹੈਪੀ, ਜਗਜੀਤ ਸਿੰਘ ਕਮਾਂਡਰ, ਰਾਜਾ ਹਰਵਿੰਦਰਜੀਤ ਸਿੰਘ, ਮਨਮੋਹਨ ਸਿੰਘ ਸਣੇ ਸੈਂਕੜੇ ਅਕਾਲੀ ਵਰਕਰ ਮੌਜੂਦ ਸਨ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply