Friday, October 18, 2024

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁੰਦਰ ਪੰਜਾਬੀ ਲਿਖਾਈ ਤੇ ਪੇਂਟਿੰਗ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਮਾਤਾ ਗੁਜਰ ਕੌਰ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਚਮਕੌਰ ਦੀ ਜ਼ੰਗ ਦੌਰਾਨ ਸ਼ਹੀਦ ਹੋਏ ਸਮੁੱਚੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ ਕੀਤਾ ਗਿਆ।ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਅਤੇ ਵੈਲਫ਼ੇਅਰ ਸੁਸਾਇਟੀ ਵਲੋਂ ਗੁਰਦੁਆਰਾ ਤਪ ਅਸਥਾਨ ਸ੍ਰੀ ਮਾਨ ਸੰਤ ਬਾਬਾ ਗੁਰਮੁੱਖ ਸਿੰਘ ਜੀ ਪਟਿਆਲੇ ਵਾਲੇ (ਗੁਰਦੁਆਰਾ ਬਾਬੇ ਕੋਠੀ) ਵਿਖੇ ਵੱਖ-ਵੱਖ ਸਕੂਲਾਂ ਦਾ ਸੁੰਦਰ ਪੰਜਾਬੀ ਲਿਖਾਈ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਸਕੂਲਾਂ ਦੇ ਲਗਭਗ 100 ਬੱਚਿਆਂ ਨੇ ਭਾਗ ਲਿਆ।
ਦੂਸਰੀ ਜਮਾਤ ਦੇ ਸੁੰਦਰ ਪੰਜਾਬੀ ਲਿਖਾਈ ਮੁਕਾਬਲੇ ਵਿੱਚ ਮਨਸੀਰਤ ਕੌਰ ਐਸ.ਜੇ.ਐਮ ਸਕੂਲ ਨੇ ਪਹਿਲਾ, ਕਿਰਨਜੋਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਨੇ ਦੂਸਰਾ ਅਤੇ ਏਕਮਜੀਤ ਕੌਰ ਸੇਕਰਡ ਸੋਲਜ਼਼ ਪਬਲਿਕ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਤੀਸਰੀ ਜਮਾਤ ਦੇ ਮੁਕਾਬਲੇ ਵਿੱਚ ਸੰਜ਼ਨਾ ਸਰਕਾਰੀ ਐਲੀਮੈਂਟਰੀ ਸਕੂਲ ਖਾਲਸਾ ਨਗਰ ਨੇ ਪਹਿਲਾ, ਦਿਲਖੁਸ਼ ਸਰਕਾਰੀ ਐਲੀਮੈਂਟਰੀ ਸਕਲ ਖਾਲਸਾ ਨਗਰ ਨੇ ਦੂਸਰਾ ਸਥਾਨ, ਸ਼ੋਭੀਤਾ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਚੌਥੀ ਜਮਾਤ ਦੇ ਮੁਕਾਬਲੇ ‘ਚ ਗੌਰਵ ਸਰਕਾਰੀ ਐਲੀਮੈਂਟਰੀ ਸਕੂਲ ਖਾਲਸਾ ਨਗਰ ਨੇ ਪਹਿਲਾ, ਗੁਰਸੀਰਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਾਹਣਾ ਸਿੰਘ ਨੇ ਦੂਸਰਾ ਅਤੇ ਦਿਸ਼ਾ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪੰਜਵੀਂ ਜਮਾਤ ਦੇ ਮੁਕਾਬਲੇ ਵਿੱਚ ਮਨਦੀਪ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਨੇ ਪਹਿਲਾ, ਕਮਲਪ੍ਰੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਨੇ ਦੂਸਰਾ ਅਤੇ ਕਿਰਨਦੀਪ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦਸਵੀਂ ਜਮਾਤ ਦੇ ਮੁਕਾਬਲੇ ਵਿੱਚ ਜੈਸਮੀਨ ਕੌਰ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸੈਕੰਡਰੀ ਸਕੂਲ ਨੇਪਹਿਲਾ ਸਥਾਨ ਮਨਮੀਤ ਕੌਰ ਦੂਸਰਾ ਪ੍ਰਾਪਤ ਕੀਤਾ।
ਪੇਂਟਿੰਗ ਮੁਕਾਬਲੇ ਵਿੱਚ ਹਰਮਨਜੋਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਨੇ ਪਹਿਲਾ, ਪ੍ਰਭਮੀਤ ਕੌਰ ਅਲੈਗਜ਼ੈਂਡਰ ਸਕੂਲ ਨੇ ਦੂਸਰਾ ਅਤੇ ਨਵਨੀਤ ਸਰਵ ਸ਼ਕਤੀ ਪਬਲਿਕ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸੁਸਾਇਟੀ ਪ੍ਰਧਾਨ ਦਵਿੰਦਰ ਸਿੰਘ ਮਰਦਾਨਾ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਗੁਰੂਆਂ ਅਤੇ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਜੇਤੂ ਬੱਚਿਆਂ ਨੂੰ ਇਨਾਮ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਾਲਿਆਂ ਅਤੇ ਸੁਸਾਇਟੀ ਦੇ ਸਹਿਯੋਗੀਆਂ ਵੱਲੋਂ ਦਿਤੇ ਗਏ।
ਸ਼ਹੀਦੀ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਿੱਤ ਸਿੰਘ ਜੀ ਦੇ ਮੁੱਖ ਅਧਿਆਪਕਾ, ਨੀਲਮ ਸ਼ਰਮਾ, ਸਪਰਿੰਗ ਡੇਲ ਸੀਨੀਅਰ ਸਕੂਲ ਤੋਂ ਹਰਪਾਲ ਸਿੰਘ, ਸੰਦੀਪ ਸਿੰਘ ਜੱਜ, ਸਰਕਾਰੀ ਐਲੀਮੈਂਟਰੀ ਸਕੂਲ ਖਾਲਸਾ ਨਗਰ ਤੋਂ ਕੁਲਬੀਰ ਸਿੰਘ, ਮਹਿੰਦਰਪਾਲ ਸਿੰਘ ਪੱਤਰਕਾਰ, ਐਡਵੋਕੇਟ ਪਰਮਿੰਦਰ ਸਿੰਘ, ਲਖਵਿੰਦਰ ਸਿੰਘ, ਬਾਬਾ ਮਾਲਕਮੀਤ ਸਿੰਘ ਪਰਮਜੀਤ ਸਿੰਘ, ਜੈਦੀਪ ਸਿੰਘ, ਅਰਵਿੰਦਰ ਸਿੰਘ ਪ੍ਰਿੰਸ, ਗੁਰਨੂਰ ਸਿੰਘ, ਮੋਹਿਤਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …