ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਦਸੌਂਧਾ ਸਿੰਘ ਰੋਡ ਦੇ ਕਿਨਾਰਿਆਂ ‘ਤੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਚੌੜਾ ਕਰਨ ਦੇ ਕੰਮ ਦਾ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਉਦਘਾਟਨ ਕੀਤਾ ਗਿਆ।ਇਸ ਕੰਮ ‘ਤੇ ਲਗਭਗ 50 ਲੱਖ ਰੁਪਏ ਦੀ ਲਾਗਤ ਆਵੇਗੀ।ਉਹਨਾਂ ਕਿਹਾ ਕਿ ਦਸੌਂਧਾ ਸਿੰਘ ਰੋਡ ਸਿਵਲ ਲਾਈਨ ਏਰੀਏ ਨੂੰ ਪੁਰਾਤਨ ਸ਼ਹਿਰ ਨਾਲ ਜੋੜਨ ਵਾਲੀ ਇੱਕ ਪ੍ਰਮੁੱਖ ਸੜ੍ਹਕ ਹੈ, ਇਹ ਸੜ੍ਹਕ ਜਿਆਦਾ ਚੌੜੀ ਵੀ ਨਹੀ ਹੈ।ਇਸ ਲਈ ਸ਼ਹਿਰਵਾਸੀਆਂ ਦੀ ਆਵਾਜਾਈ ਨੂੰ ਸੁਖਾਲਾ ਕਰਨ ਲਈ ਇਸ ਰੋਡ ਨੁੰ ਚੌੜਾ ਕਰਨ ਦੀ ਬਹੁਤ ਲੋੜ ਸੀ।ਮੇਅਰ ਨੇ ਕਿਹਾ ਕਿ ਬਤੌਰ ਮੇਅਰ ਉਹਨਾਂ ਦੇ ਪੰਜ ਸਾਲਾਂ ਦੇ ਕਾਰਜ਼ਕਾਲ ਦੌਰਾਨ ਨਗਰ ਨਿਗਮ ਵਲੋਂ ਕਰੋੜਾਂ ਰੁਪਏ ਦੇ ਵਿਕਾਸ ਦੇ ਪ੍ਰੋਜੈਕਟ ਤਿਆਰ ਕਰਕੇ ਇਹਨਾਂ ਨੂੰ ਅਮਲੀਜਾਮਾ ਪਹਿਣਾਇਆ ਗਿਆ ਹੈ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਵੀ ਵਧੀ ਹੈ ਅਤੇ ਸ਼ਹਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ, ਸੈਲਾਨੀਆਂ ਅਤੇ ਵਪਾਰੀਆਂ ਨੂੰ ਵੀ ਆਵਾਜਾਈ ਵਿੱਚ ਸਹੁਲਤਾਂ ਮਿਲੀਆਂ ਹਨ।ਉਹਨਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਪਹਿਲਾਂ ਤੋਂ ਪਾਸ ਕੀਤੇ ਗਏ ਕਰੋੜਾਂ ਰੁਪਏ ਦੀ ਲਾਗਤ ਦੇ ਹੋਰ ਵਿਕਾਸ ਦੇ ਕੰਮਾਂ ਦਾ ਵੀ ਉਦਘਾਟਨ ਕੀਤਾ ਜਾਵੇਗਾ।
ਇਸ ਮੌਕੇ ਸਾਹਿਲ ਸੱਘਰ, ਪੰਕਜ਼ ਸ਼ਰਮਾ, ਸੰਜੈ ਖੰਨਾ, ਸੌਰਭ, ਮੋਹਨ ਲਾਲ, ਐਸ.ਡੀ.ਓ ਗੁਰਪ੍ਰੀਤ ਸਿੰਘ, ਨਿਖੀਲ, ਕਪਿਲ ਅਤੇ ਭਾਰੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜ਼ੂਦ ਸਨ। (www.punjabpost.in)
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …