ਕਿਹਾ, ਲੋਕਾਂ ਦੀਆਂ ਮੁੱਢਲੀਆ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾ ਰਹੇ ਹਨ ਵਿਕਾਸ ਕਾਰਜ਼
ਪਠਾਨਕੋਟ, 7 ਜਨਵਰੀ (ਪੰਜਾਬ ਪੋਸਟ ਬਿਊਰੋ) – ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ
ਪੰਜਾਬ ਲਾਲ ਚੰਦ ਕਟਾਰੂਚੱਕ ਵਲੋਂ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਦਾ ਦੋਰਾ ਕਰਕੇ ਜਿੱਥੇ ਦੋ ਪਿੰਡਾਂ ‘ਚ ਲੱਖਾਂ ਰੁਪਏ ਦੀ ਲਾਗਤ ਨਾਲ ਬਣੀਆਂ ਵਾਟਰ ਸਪਲਾਈ ਦੇ ਉਦਘਾਟਨ ਕੀਤੇ ਗਏ, ਉਥੇ ਹੀ ਬਾਕੀ ਪਿੰਡਾਂ ਅੰਦਰ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਗਰਾਂਟਾਂ ਵੀ ਵੰਡੀਆਂ। ਇਸ ਸਮੇਂ ਰੋਹਿਤ ਸਿਆਲ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਕੋਆਰਡੀਨੇਟਰ ਪਠਾਨਕੋਟ, ਨਰੇਸ਼ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਖੁਸਬੀਰ ਕਾਟਲ ਸੀਨੀਅਰ ਆਪ ਲੀਡਰ, ਸੁਰਿੰਦਰ ਸਾਹ ਬਲਾਕ ਪ੍ਰਧਾਨ, ਸੋਹਣ ਲਾਲ ਸਰਪੰਚ ਭਟੋਆ, ਦਲਬੀਰ ਸੈਣੀ ਸਰਪੰਚ ਚੇਲੇਚੱਕ, ਜੋਗਰਾਜ ਸਰਪੰਚ ਸੈਦੀਪੁਰ,ਵੈਸਨੋ ਸਰਪੰਚ ਢੋਲੋਵਾਲ, ਡਾ. ਵਾਸੂ, ਬੈਨੀ ਢੋਲੋਵਾਲ, ਸੋਨੂੰ ਨਰਾਇਣਪੁਰ, ਨੰਬਰਦਾਰ ਰੋਮੀ ਸਲਾਰੀਆ, ਬਚਨ ਲਾਲ ਸਾਹਿਬ ਚੱਕ, ਜੰਗ ਬਹਾਦੁਰ, ਰਮਨ ਤਾਰਾਗੜ੍ਹ, ਦੇਵ ਰਾਜ ਰਤਨਗੜ੍ਹ, ਰਾਜਾ ਕਰਨੋਰ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜ਼ਰ ਸਨ।
ਮੰਤਰੀ ਕਟਾਰੂਚੱਕ ਸਵੇਰੇ ਪਿੰਡ ਨਰਾਇਣਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਰੀਬ ਤਿੰਨ ਪਿੰਡਾਂ ਨਰਾਇਣਪੁਰ, ਸਾਹਿਬਚੱਕ ਅਤੇ ਦਰਸੋਪੁਰ ਨੂੰ ਵਾਟਰ ਦੀ ਸਪਲਾਈ ਦੇਣ ਲਈ ਬਣਾਈ ਗਈ ਵਾਟਰ ਸਪਲਾਈ ਦਾ ਉਦਘਾਟਨ ਕੀਤਾ। ਫਿਰ ਉਨ੍ਹਾਂ ਵਲੋਂ ਪਿੰਡ ਭਟੋਆਂ ਅੰਦਰ ਵਾਟਰ ਸਪਲਾਈ ਦਾ ਉਦਘਾਟਜ਼ ਕੀਤਾ ਗਿਆ ਅਤੇ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਾ ਚੈਕ ਦਿੱਤਾ।ਉਨਾਂ ਨੇ ਪਿੰਡ ‘ਚ ਬਣਾਏ ਜਾਣ ਵਾਲੇ ਕਮਿਊਨਟੀ ਸੈਂਟਰ ਲਈ 10 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ।ਪਿੰਡ ਸੈਦੀਪੁਰ ਨੂੰ 2 ਲੱਖ ਰੁਪਏ ਦੀ ਵਿਕਾਸ ਕਾਰਜ਼ਾਂ ਲਈ ਗਰਾਂਟ, ਪਿੰਡ ਢੋਲੋਵਾਲ ਨੂੰ ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਦੇ ਲਈ 3.10 ਲੱਖ ਰੁਪਏ ਅਤੇ ਪਿੰਡ ਚੇਲੇਚੱਕ ਨੂੰ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਦੇ ਨਿਰਮਾਣ ਲਈ 5 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਮੰਤਰੀ ਪੰਜਾਬ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਪਿੰਡਾਂ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ।ਪਿੰਡ ਨਰਾਇਣਪੁਰ ਅਤੇ ਭਟੋਆਂ ਅੰਦਰ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਵਾਟਰ ਸਪਲਾਈਜ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਦੇ ਨਾਲ ਪਿੰਡ ਨਰਾਇਣਪੁਰ, ਦਰਸੋਪੁਰ, ਸਾਹਿਬਚੱਕ ਅਤੇ ਭਟੋਆ ਦੇ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲ ਸਕੇਗਾ ਅਤੇ ਉਨ੍ਹਾਂ ਨੂੰ ਅੱਜ ਤੋਂ ਪਹਿਲਾ ਜੋ ਪੀਣ ਵਾਲੇ ਪਾਣੀ ਦੇ ਲਈ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਹੁਣ ਨਹੀਂ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਰੁਜਗਾਰ ਦੇਣਾ, ਚੰਗੇ ਸਕੂਲਾਂ ਦਾ ਨਿਰਮਾਣ ਕਰਨਾ, ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣਾ, ਮੁਫਤ ਬਿਜਲੀ ਸਪਲਾਈ ਦੇਣਾ ਆਦਿ ਵਿਸ਼ੇਸ਼ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕਾਰਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਕਰੀਬ 10-12 ਆਮ ਆਦਮੀ ਕਲੀਨਿਕ ਹੋਰ ਖੋਲੇ ਜਾਣੇ ਹਨ। ਜਿਥੇ ਲੋਕਾਂ ਨੂੰ 70 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਅਤੇ 40 ਤਰ੍ਹਾਂ ਦੇ ਟੈਸਟ ਵੀ ਫ੍ਰੀ ਕਰਵਾਉਂਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਬਹੁਤ ਵੱਡਾ ਫੈਂਸਲਾ ਹੈ ਕਿ ਹਰੇਕ ਸਰਕਾਰੀ ਸਕੂਲ ਅੰਦਰ ਇੱਕ ਸਫਾਈ ਕਰਮਚਾਰੀ ਅਤੇ ਇੱਕ ਚੋਕੀਦਾਰ ਨਿਯੁੱਕਤ ਕੀਤੇ ਜਾਣ।ਵਿਧਾਨ ਸਭਾ ਹਲਕਾ ਭੋਆ ਅੰਦਰ 80 ਕਿਲੋਮੀਟਰ ਸੜਕਾਂ ਦੀ ਮਨਜ਼ੂਰੀ ਵੀ ਲਿਆਂਦੀ ਗਈ ਹੈ।
Punjab Post Daily Online Newspaper & Print Media