
ਜੰਡਿਆਲਾ ਗੁਰੂ, 13 ਦਸੰਬਰ (ਹਰਿੰਦਰਪਾਲ ਸਿੰਘ) ਹਲਕਾ ਜੰਡਿਆਲਾ ਸ਼ਹਿਰ ਦੇ ਨੱਥੂਆਣਾ ਗੇਟ, ਇਸ ਦੇ ਨਾਲ ਲੱਗਦੀ ਗਲੀ ਮਾਣੋਵਾਲਾ ਖੂਹ ਅਤੇ ਵਾਰਡ ਨੰਬਰ 1 ਵਿੱਚ ਪਿੰਡ ਦੇਵੀਦਾਸਪੁਰਾ ਦੇ ਨਜਦੀਕ ਸੜਕ ਬਨਾਉਣ ਦਾ ਉਦਘਾਟਨ ਕੀਤਾ।ਉਹਨਾਂ ਆਖਿਆ ਕਿ ਇਸ ਕੰਮ ਵਾਸਤੇ 1 ਕਰੋੜ 4 ਲੱਖ ਰੁਪੈ ਦਾ ਟੈਂਡਰ ਪਾਸ ਕੀਤਾ ਗਿਆ ਹੈ।ਜਿਸ ਦੇ ਤਹਿਤ ਗਲੀਆਂ ਅਤੇ ਸੜਕਾਂ ਬਣਾਈਆਂ ਜਾਣਗੀਆਂ।ਇਸ ਤੋਂ ਇਲਾਵਾ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਜੰਡਿਆਲਾ ਸ਼ਹਿਰ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਤਾਂ ਜੋ ਜੰਡਿਆਲਾ ਸ਼ਹਿਰ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆ ਸਕੇ ।
ਟ੍ਰੈਫਿਕ ਦੀ ਸਮੱਸਿਆ ਬਾਰੇ ਉਹਨਾਂ ਆਖਿਆ ਕਿ ਇਸ ਸਬੰਧੀ ਨਗਰ ਕੌਂਸਲ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੈਵੀ ਲੋਡ ਵਾਲੀ ਗੱਡੀਆਂ ਦੀ ਐਂਟਰੀ ਸ਼ਹਿਰ ਵਿੱਚ ਸਵੇਰੇ 8:00 ਵਜੇ ਤੋਂ ਲੈ ਕੇ ਰਾਤ ਦੇ 8:00 ਵਜੇ ਤੱਕ ਬੰਦ ਕੀਤੀ ਜਾਵੇ।ਇਹਨਾਂ ਗੱਡੀਆਂ ਦੇ ਦਾਖਲ ਹੋਣ ਨਾਲ ਜਿਥੇ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵੱਧਦੀ ਹੈ, ਅਤੇ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਨਾ ਕਰਨਾ ਪੈ.ਦਾ ਹੈ।ਇਸ ਮੌਕੇ ਉਹਨਾਂ ਨਾਲ ਬੀ.ਜੇ.ਪੀ. ਦਿਹਾਤੀ ਅੰਮ੍ਰਿਤਸਰ ਪ੍ਰਧਾਨ ਰਾਜੀਵ ਕੁਮਾਰ ਮਾਣਾ, ਨਗਰ ਕੌਂਸਲ ਈ.ਓ. ਜਗਤਾਰ ਸਿੰਘ, ਵਿਰਾਟ ਦੇਵਗਨ, ਗੁਰਦਿਆਲ ਸਿੰਘ ਸਮਰਾ, ਸੁਰਜੀਤ ਸਿੰਘ ਕੰਗ, ਵਾਈਸ ਚੇਅਰਮੈਨ ਮੰਡੀ ਬੋਰਡ, ਭਗਵਾਨ ਦਾਸ, ਬਲਵਿੰਦਰ ਗਿੱਲ, ਹਰਚਰਨ ਸਿੰਘ ਬਰਾੜ, ਸਵਿੰਦਰ ਸਿੰਘ ਚੰਦੀ, ਅਵਤਾਰ ਸਿੰਘ ਕਾਲਾ, ਟੋਨੀ ਚੋਪੜਾ, ਰਾਜੀਵ ਕੁਮਾਰ ਬਬਲੂ ਪੀ.ਏ., ਗੌਰਵ ਵਿਨਾਇਕ, ਅਮਨ ਢੋਟ, ਰਵਿੰਦਰਪਾਲ ਕੁੱਕੁ, ਸੰਨੀ ਸ਼ਰਮਾ ਆਦਿ ਹੋਰ ਹਾਜ਼ਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media