Friday, November 22, 2024

ਅਗਨੀਵੀਰ ਫੌਜ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਫ਼ੌਜ ਭਰਤੀ ਦਫਤਰ ਅੰਮ੍ਰਿਤਸਰ ਵਲੋਂ ਮੰਗੇ ਗਏ ਬਿਨੈ ਪੱਤਰ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ) – ਅਗਨੀਵੀਰ ਫੌਜ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ 16 ਫਰਵਰੀ ਤੋਂ ਸ਼ੁਰੂ ਹੋ ਕੇ 15 ਮਾਰਚ 2023 ਤੱਕ ਚੱਲੇਗੀ।ਅਗਨੀਵੀਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਸਾਰੇ ਇਛੁੱਕ ਉਮੀਦਵਾਰ ਭਾਰਤੀ ਫੌਜ਼ ਦੀ ਅਧਿਕਾਰਤ ਵੈਬਸਾਈਟ www.joinindianarmy.nic.in `ਤੇ ਔਨਲਾਈਨ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਲਈ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਜਾ ਰਹੇ ਹਨ।ਲੋੜੀਂਦੀ ਸਿੱਖਿਆ ਯੋਗਤਾ ਵਾਲੇ 01 ਅਕਤੂਬਰ 2002 ਤੋਂ 01 ਅਪ੍ਰੈਲ 2006 (ਦੋਵੇਂ ਮਿਤੀਆਂ ਸਣੇ) ਦਰਮਿਆਨ ਪੈਦਾ ਹੋਏ ਸਾਰੇ ਅਣਵਿਆਹੇ ਯੋਗ ਪੁਰਸ਼/ਮਹਿਲਾ ਉਮੀਦਵਾਰ ਅਗਨੀਵੀਰ (ਜਨਰਲ ਡਿਊਟੀ, ਅਗਨੀਵੀਰ ਟ੍ਰੇਡਸਮੈਨ (8ਵੀਂ ਅਤੇ 10ਵੀਂ ਪਾਸ), ਅਗਨੀਵੀਰ ਕਲਰਕ/ਸਟੋਰਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ (ਸਾਰਿਆਂ ਵਿੱਚ), ਅਗਨੀਵੀਰ ਜਨਰਲ ਡਿਊਟੀ (ਮਹਿਲਾ ਮਿਲਟਰੀ ਪੁਲਿਸ) ਵਰਗਾਂ ਲਈ ਅਰਜ਼ੀ ਦੇ ਸਕਦੇ ਹਨ।ਯੋਗ ਪੁਰਸ਼ ਉਮੀਦਵਾਰਾਂ ਤੋਂ ਸਿਪਾਹੀ ਟੈਕਨੀਕਲ (ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ ਵੈਟਰਨਰੀ) ਅਤੇ ਸਿਪਾਹੀ ਫਾਰਮਾ ਸ਼੍ਰੇਣੀਆਂ ਲਈ ਵੀ ਬਿਨੈ ਪੱਤਰ ਮੰਗੇ ਜਾ ਰਹੇ ਹਨ।ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਭਾਰਤੀ ਫ਼ੌਜ਼ ਵਿੱਚ ਭਰਤੀ ਲਈ ਪੂਰੀ ਪ੍ਰਕਿਰਿਆ ਵਿੱਚ ਇਸ ਸਾਲ ਤੋਂ ਬਦਲਾਅ ਕੀਤਾ ਗਿਆ ਹੈ।ਇਹ ਭਰਤੀ ਪ੍ਰਕਿਰਿਆ ਹੁਣ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ਵਿੱਚ ਇੱਕ ਬਹੁ-ਚੋਣ ਪ੍ਰਸ਼ਨਾਵਲੀ ਦੇ ਫਾਰਮੈਟ ਵਿੱਚ ਇੱਕ ਔਨਲਾਈਨ ਲਿਖਤੀ ਪ੍ਰੀਖਿਆ ਨਾਲ ਸ਼ੁਰੂ ਹੋਵੇਗੀ।ਔਨਲਾਈਨ ਪ੍ਰੀਖਿਆਵਾਂ 17 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ।ਸਾਰੇ ਸਫਲ ਉਮੀਦਵਾਰਾਂ ਦੀ ਸਰੀਰਕ ਭਰਤੀ ਰੈਲੀ ਪਹਿਲਾਂ ਵਾਂਗ ਹੀ ਹੋਵੇਗੀ।ਰੈਲੀ ਦੇ ਸਥਾਨ ਅਤੇ ਮਿਤੀ ਦੇ ਵੇਰਵਿਆਂ ਦਾ ਐਲਾਨ ਵੱਖਰੇ ਤੌਰ `ਤੇ ਕੀਤਾ ਜਾਵੇਗਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …