Tuesday, January 21, 2025
Breaking News

20ਵਾਂ ਨੈਸ਼ਨਲ ਥੀਏਟਰ ਫੈਸਟੀਵਲ- ਨਾਟਕ ‘ਸੰਮਾਂ ਵਾਲੀ ਡਾਂਗ’ ਦਾ ਮੰਚਨ

ਅੰਮ੍ਰਿਤਸਰ, 7 ਮਾਰਚ (ਦੀਪ ਦਵਿੰਦਰ ਸਿੰਘ ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਅੰਮਿ੍ਰਤਸਰ ਵਲੋਂ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ ਅਮਨਦੀਪ ਹਸਪਤਾਲ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 20ਵੇਂ ਰਾਸ਼ਟਰੀ ਰੰਗਮੰਚ ਉਸਤਵ 2023 ਦੇ ਤੀਸਰੇ ਦਿਨ ਅਦਾਕਾਰ ਮੰਚ ਮੋਹਾਲੀ ਦੀ ਟੀਮ ਵਲੋਂ ਡਾ. ਸਾਹਿਬ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਸੰਮਾਂ ਵਾਲੀ ਡਾਂਗ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਸੰਮਾਂ ਵਾਲੀ ਡਾਂਗ’ ਇੱਕ ਕਿਸਾਨ ਦੀ ਜ਼ਿੰਦਗੀ ਬਾਰੇ ਇੱਕ ਨਾਟਕ ਹੈ, ਜੋ ਰਾਜਧਾਨੀ ਵਿੱਚ ਪ੍ਰਦਰਸ਼ਨ ਲਈ ਗਿਆ ਸੀ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆਪਣੇ ਪ੍ਰਭਾਵ ਬਾਰੇ ਚਰਚਾ ਕਰ ਰਿਹਾ ਹੈ।ਇਸ ਪ੍ਰਕਿਰਿਆ ਵਿੱਚ ਉਹ ਉਸ ਕਿਸਾਨ ਦੀ ਦੁਰਦਸ਼ਾ ਨੂੰ ਬਿਆਨ ਕਰਦਾ ਹੈ, ਜੋ ਪੂਰੀ ਕੌਮ ਦਾ ਢਿੱਡ ਭਰਨ ਲਈ ਹਰ ਔਖੇ ਹਾਲਾਤ ਵਿੱਚ ਸਖ਼ਤ ਮਿਹਨਤ ਕਰਦਾ ਹੈ, ਪਰ ਨਾਲ ਹੀ ਉਸ ਦੀ ਆਪਣੀ ਹਾਲਤ ਵੀ ਬਦ ਤੋਂ ਬਦਤਰ ਹੁੰਦੀ ਜਾ ਰਹੀਂ ਹੈ।ਉਸ ਨੂੰ ਵੱਧ ਤੋਂ ਵੱਧ ਫ਼ਸਲਾਂ ਪੈਦਾ ਕਰਨ ਲਈ ਕੀਟਨਾਸ਼ਕਾਂ ਅਤੇ ਹੋਰ ਸਾਰੀਆਂ ਗਲਤ ਚੀਜ਼ਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਪਰ ਉਹ ਇਨ੍ਹਾਂ ਚੀਜ਼ਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ।ਬਚਪਨ ਤੋਂ ਬੁਢਾਪੇ ਤੱਕ ਉਸ ਦੀ ਨਿੱਜੀ ਕਹਾਣੀ ਵੀ ਬਿਆਨ ਕੀਤੀ ਜਾ ਰਹੀ ਹੈ।ਬਹੁਤ ਸਾਰੇ ਭਾਵੁਕ ਅਤੇ ਜੋਸ਼ੀਲੇ ਕ੍ਰਮ ਪੇਸ਼ ਕਰਦਾ ਹੋਇਆ ਨਾਟਕ ਆਪਣੇ ਸਿਖਰ ’ਤੇ ਪਹੁੰਚਦਾ ਹੈ।ਇਹ ਦਰਸਾਉਣ ਲਈ ਕਿ ਅਸੀਂ ਕਿਸਾਨ ਵਿਰੋਧ ਪ੍ਰਦਰਸ਼ਨਾਂ ਦੇ ਸ਼ੌਕੀਨ ਨਹੀਂ ਹਾਂ, ਪਰ ਸਾਨੂੰ ਵਿਰੋਧ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਵਿਰੋਧ ਕਰਾਂਗੇ!
ਇਸ ਦੇ ਮੁੱਖ ਪਾਤਰ ਸਾਹਿਬ ਸਿੰਘ ਨੇ ਆਪਣੀ ਦਮਦਾਰ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਸੰਗੀਤ ਗੁਰਜੰਟ ਸਿੰਘ ਅਤੇ ਬੈਕ ਸਟੇਜ਼ ਦਾ ਕੰਮ ਦਲਜੀਤ ਸਿੰਘ ਵਲੋਂ ਕੀਤਾ ਗਿਆ।
ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬ ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਸਤਨਾਮ ਕੌਰ ਨਿੱਝਰ, ਅਰਵਿੰਦਰ ਕੌਰ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਪਵਨਦੀਪ, ਡਾ. ਦਰਸ਼ਨਦੀਪ, ਅਰਵਿੰਦਰ ਸਿੰਘ ਚਮਕ, ਗੁਲਸ਼ਨ ਸ਼ਰਮਾ, ਗੁਲਸ਼ਨ ਸੱਗੀ, ਗੁਰਤੇਜ ਮਾਨ, ਸੁਮੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਸਰੀਰ ਦਾਨੀ ਗੁਰਮੇਲ ਸਿੰਘ ਦੀ ਜੀਵਨ ਸਾਥਣ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 19 ਜਨਵਰੀ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਸਮਰਪਿਤ ਮੈਂਬਰ ਅਤੇ …