ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ) – ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅੰਮ੍ਰਿਤਸਰ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ
ਸਰਕਾਰ ਦੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵਲੋਂ ਕਰਵਾਏ ਜਾ ਰਹੇ 7 ਦਿਨਾਂ 14ਵੇਂ ਕਬਾਇਲੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਆਖ਼ਰੀ ਦਿਨ ਜ਼ਿਲ੍ਹਾ ਯੂਥ ਅਫ਼ਸਰ ਅਕਾਂਸ਼ਾ ਮਹਾਵਰੀਆ ਨੇ ਮੁੱਖ ਮਹਿਮਾਨ ਡਾ: ਮੰਜ਼ੂ ਬਾਲਾ ਡਾਇਰੈਕਟਰ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਫੀਡਬੈਕ ਸੈਸ਼ਨ ਹੋਇਆ ਜਿਸ ਵਿੱਚ ਸਾਰੇ ਪ੍ਰਤੀਭਾਗੀਆਂ ਨੇ 7 ਦਿਨਾਂ ਦਾ ਫੀਡਬੈਕ ਦਿੱਤਾ ਅਤੇ ਆਪੋ-ਆਪਣੇ ਤਜ਼ਰਬੇ ਸਾਂਝੇ ਕੀਤੇ।ਜ਼ਿਲ੍ਹਾ ਬੀਜਾਪੁਰ ਦੇ ਬਸੰਤ ਪਾਲਦੇਵ, ਜ਼ਿਲ੍ਹਾ ਗਿਰੀਡੀਹ ਤੋਂ ਆਦਿਤਿਆ ਮੁਰਮੂ, ਸੁਕਮਾ ਤੋਂ ਮਾਦਵੀ ਰਿਤੂ ਅਤੇ ਦਾਂਤੇਵਾੜਾ ਤੋਂ ਸੁਨੀਤਾ ਮੌਰੀ ਨੇ ਕਿਹਾ ਕਿ ਉਹ ਕਦੇ ਵੀ ਅਜਿਹੀ ਸੁੰਦਰ ਜਗ੍ਹਾ ’ਤੇ ਨਹੀਂ ਗਏ ਸਨ।ਇਸ ਤੋਂ ਬਾਅਦ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਹਰੇਕ ਪ੍ਰਤੀਯੋਗੀ ਨੂੰ ਯਾਦ ਕਰਨ ਲਈ ਗਰੁੱਪ ਫੋਟੋ ਫਰੇਮ ਪ੍ਰਦਾਨ ਕੀਤਾ ਗਿਆ।ਵਿਸ਼ੇਸ਼ ਮਹਿਮਾਨ ਯੋਗੇਸ਼ ਸ਼ਰਮਾ ਸਹਾਇਕ ਲੋਕ ਸੰਪਰਕ ਅਧਿਕਾਰੀ ਵੀ ਮੌਜ਼ੂਦ ਸਨ।
ਇਸ ਤੋਂ ਬਾਅਦ ‘ਆਜ਼ਾਦੀ ਕਾ ਅੰਮ੍ਰਿਤ ਮੋਹਤਸਵ’ ਥੀਮ ਏਕਤਾ ਦੇ ਤਹਿਤ ਕਰਵਾਏ ਗਏ ਪੇਂਟਿੰਗ ਮੁਕਾਬਲੇ ਦੇ ਨਤੀਜੇ ਐਲਾਨੇ ਗਏ।ਮਲਕਾਨਗਿਰੀ (ਉਡੀਸਾ) ਤੋਂ ਭਗਵਾਨ ਖੇਮੂਡਾ ਨੂੰ ਪਹਿਲਾ ਸਥਾਨ, ਸੁਕਮਾ (ਛੱਤੀਸਗੜ੍ਹ) ਦੇ ਕਾਰਤਿਕ ਕੁਮਾਰ ਸੋਢੀ ਨੂੰ ਦੂਜਾ, ਕਾਲਾਹਾਂਡੀ (ਓਡੀਸਾ) ਤੋਂ ਟੇਕੇਸ਼ਵਰ ਮਾਝੀ ਨੂੰ ਤੀਜਾ ਸਥਾਨ ਅਤੇ ਮਲਕਾਨਗਿਰੀ (ਓਡੀਸਾ) ਤੋਂ ਨੰਦਾ ਸੀਸਾ ਅਤੇ ਗਿਰੀਡੀਹ (ਝਾਰਖੰਡ) ਤੋਂ ਆਦਿਤਿਆ ਮੁਰਮੂ ਨੂੰ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ।ਸਾਰੇ ਐਸਕਾਰਟਸ ਨੂੰ ਮੋਮੈਂਟੋ ਦੇ ਕੇ ਸਨਮਾਨਿਆ ਗਿਆ।ਸਮਾਪਤੀ ‘ਤੇ ਪ੍ਰਤੀਯੋਗੀਆਂ ਦੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media