ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵਲੋ ਹਲਕੇ ਦੇ ਵੱਖ ਵੱਖ ਇਲਾਕਿਆਂ ਵਿੱਚ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤਾ ਗਏ।ਐਨ.ਆਰ.ਆਈ ਕਾਲੋਨੀ ਲੋਹਰਕਾ ਰੋਡ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਕਿੱਲਤ ਤੋਂ ਜੂਝ ਰਹੇ ਸੀ ਤੇ ਨਾਲ ਹੀ ਉਹਨਾ ਨੂੰ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਸੀ ਅੱਜ ਵਿਧਾਇਕ ਸੰਧੂ ਨੇ ਐਨ ਆਰ ਆਈ ਕਾਲੋਨੀ ਵਿਖੇ ਲਗਭਗ 25 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ ਕੀਤਾ।ਲੋਕਾਂ ਨੇ ਡਾਕਟਰ ਸੰਧੂ ਦਾ ਧੰਨਵਾਦ ਕੀਤਾ।ਉਨਾਂ ਨੇ ਵੀ ਐਨ.ਆਰ.ਆਈ ਕਾਲੋਨੀ ਦੇ ਵਸਨੀਕਾਂ ਨੂੰ ਵਿਸ਼ਵਾਸ ਦਿਵਾਇਆ ਕੇ ਵਿਕਾਸ ਕਾਰਜ਼ ਪਹਿਲ ਦੇ ਅਧਾਰ ‘ਤੇ ਪੂਰੇ ਕੀਤੇ ਜਾਣਗੇ।
ੀੲਸੇ ਤਰਾਂ ਪੰਚਾਇਤ ਅਜੇ ਨਗਰ ਵਿਖੇ 10 ਤੋਂ 12 ਲੱਖ ਲਾਗਤ ਨਾਲ ਇੰਟਰਲਾਕ ਟਾਇਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।ਇਸ ਦੇ ਨਾਲ ਹੀ ਵਾਰਡ ਨੰਬਰ 85 ਦੇ ਮਿਲਾਪ ਐਵੇਨਿਊ ਵਿਖੇ ਨਵੇਂ ਸੀਵਰੇਜ਼ ਪਾਇਪ ਲਾਈਨ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ ਗਈ।ਜਿਸ ‘ਤੇ 8 ਤੋਂ 10 ਲੱਖ ਅਨੁਮਾਨਿਤ ਖਰਚਾ ਆਉਣਾ ਹੈ।ਵਾਰਡ ਨੰਬਰ 1 ਗੁਮਟਾਲਾ ਦੇ ਪ੍ਰੀਤ ਵਿਹਾਰ ਹਲਕੇ ਵਿਚ ਨਵੀਂ ਬਣਨ ਵਾਲੀ ਸੜਕ ਦਾ ਉਦਘਾਟਨ ਵੀ ਅੱਜ ਡਾ. ਜਸਬੀਰ ਸਿੰਘ ਸੰਧੂ ਵਲੋਂ ਕੀਤਾ ਗਿਆ।ਇਹ ਕੰਮ 20 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਣਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …