Friday, August 28, 2026

ਡੰਗਿਆ ਬੰਦੇ ਦਾ…..

ਡੰਗਿਆ ਬੰਦੇ ਦਾ, ਬੰਦਾ ਬਚੇ ਨਾਹੀਂ,
ਡੰਗਿਆ ਸੱਪ ਦਾ ਬੰਦਾ ਬਚ ਜਾਂਦਾ।
ਸੱਪ ਦੇ ਜ਼ਹਿਰ ਨੂੰ ਦਵਾਈ ਕਾਟ ਕਰਦੀ,
ਜ਼ਹਿਰ ਬੰਦੇ ਦਾ, ਖੂਨ ਵਿੱਚ ਰਚ ਜਾਂਦਾ।
ਆਪਣਾ ਬਣ ਕੇ ਜਦੋਂ ਕੋਈ ਕਰੇ ਠੱਗੀ,
ਮੱਲੋ-ਮੱਲੀ ਫਿਰ ਭਰ ਗਚ ਜਾਂਦਾ।
ਚਾਰੇ ਪਾਸੇ ਝੂਠ ਦਾ ਬੋਲ-ਬਾਲਾ,
ਹਰ ਥਾਂ ‘ਤੇ ਹਰ ਹੈ ਸੱਚ ਜਾਂਦਾ।
ਦਸਾਂ ਨਹੁੰਆਂ ਦੀ ਕਿਰਤ ਵਿੱਚ ਸਬਰ ਕਿੱਥੇ,
ਦੋ ਨੰਬਰ ਦਾ ਪੈਸਾ ਕਿਵੇਂ ਪਚ ਜਾਂਦਾ।
ਜਦ ਇਥੇ ਕੋਈ ਆਪਣਾ ਕਰੇ ਤਰੱਕੀ,
ਵੇਖੋ! ਆਪਣਾ ਹੀ ਇਥੇ ਫਿਰ ਮਚ ਜਾਂਦਾ,
ਖੁਰਮਣੀਆਂ ਵਾਲਿਆ ਗੱਲ ਮੁਕੱਦਰਾਂ ਦੀ,
ਵੱਜ ਬੂਟ ਦੇ ਵਿੱਚੋਂ ਵੀ ਕੱਚ ਜਾਂਦਾ।0204202302

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ।
ਮੋ – 9855512677

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …