Saturday, July 27, 2024

ਗ਼ਜ਼ਲ

ਛੱਡ ਈਰਖਾ ਤੇ ਸਾੜਾ ਕਰ ਪਿਆਰਾਂ ਦੀ ਗੱਲ।
ਦੋ ਦਿਲਾਂ ਦਾ ਮਿਲਾਪ ਤੇ ਬਹਾਰਾਂ ਦੀ ਗੱਲ।
ਹਰ ਸਾਹ ਦੇ ਨਾਲ ਤੈਨੂੰ ਜਿਹੜੇ ਵੱਧ ਯਾਦ ਆਉਂਦੇ,
ਖੋਲ੍ਹ ਘੁੰਢੀ ਤੂੰ ਸੁਣਾ ਦੇ ਉਹਨਾਂ ਯਾਰਾਂ ਦੀ ਗੱਲ।
ਬਸ ਤਿਆਗ ਹੀ ਤਿਆਗ ਵਿੱਚ ਹੁੰਦਾ ਦੋਸਤੀ ਦੇ,
ਕਦੇ ਭੁੱਲ ਕੇ ਨਾ ਆਵੇ ਵਪਾਰਾਂ ਦੀ ਗੱਲ।
ਕੰਨ ਪੱਕ ਗਏ ਨੇ ਗੋਲ਼ੀਆਂ ਦਾ ਸ਼ੋਰ ਸੁਣ ਕੇ,
ਕਰੋ ਵੰਗਾਂ ਤੇ ਪੰਜੇਬਾਂ ਦੀ ਛਣਕਾਰਾਂ ਦੀ ਗੱਲ।
ਭਾਰ ਦਿਲ ਉਤੇ ਚਿਹਰੇ ਮੁਸਕਾਨ ਰੱਖਦੇ,
ਕਰ ਜ਼ਿੰਦਾ-ਦਿਲ ਐਸੇ ਫ਼ਨਕਾਰਾਂ ਦੀ ਗੱਲ।
`ਓਠੀ` ਸੁਣਨੀ ਮੈਂ ਤੈਥੋਂ ਤੇਰੀ ਗੱਲ ਮਿੱਤਰਾ,
ਨਾ ਸੁਣਾ ਮੈਨੂੰ ਲੋਕਾਂ ਤੇ ਬਾਜ਼ਾਰਾਂ ਦੀ ਗੱਲ।0204202303

ਸਤਿੰਦਰ ਸਿੰਘ `ਓਠੀ`
ਅੰਮ੍ਰਿਤਸਰ। ਮੋ – 9988221227

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …