Monday, December 23, 2024

ਡਾ. ਭੀਮ ਰਾਓ ਅੰਬੇਦਕਰ ਮੈਨੇਜਮੈਂਟ ਕਲੱਬ ਘਰਖਣਾ ਨੇ ਬਾਬਾ ਸਾਹਿਬ ਦਾ ਜਨਮ ਦਿਹਾੜ੍ਹਾ ਮਨਾਇਆ

ਸਮਰਾਲਾ, 14 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪਿੰਡ ਘਰਖਣਾ ਵਿਖੇ ਡਾ. ਭੀਮ ਰਾਓਂ ਅੰਬੇਦਕਰ ਮੈਨੇਜਮੈਂਟ ਕਮੇਟੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜ੍ਹਾ ਇੱਕ ਵੱਖਰੇ ਰੂਪ ਵਿੱਚ ਮਨਾਇਆ ਗਿਆ।ਸੀਨੀ: ਆਗੂ ਲਖਵੀਰ ਸਿੰਘ ਘਰਖਣਾ ਦੱਸਿਆ ਕਿ ਕਮੇਟੀ ਵਲੋਂ ਘਰਖਣਾ ਬੱਸ ਅੱਡੇ ‘ਤੇ ਰਾਹਗੀਰਾਂ ਲਈ ਸਵੇਰ ਤੋਂ ਦੁਪਹਿਰ ਤੱਕ ਚਾਹ ਅਤੇ ਰਸਾਂ ਦਾ ਲੰਗਰ ਲਗਾਇਆ ਗਿਆ।
ਧਰਮਸ਼ਾਲਾ ਦੇ ਅਹਾਤੇ ਵਿੱਚ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ‘ਤੇ ਚਰਚਾ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕੁਲਵੰਤ ਸਿੰਘ ਮਹਿਤੋਂ ਬਸਪਾ ਜ਼ਿਲ੍ਹਾ ਇੰਚਾਰਜ਼ ਫਤਹਿਗੜ੍ਹ ਸਾਹਿਬ, ਹਰਭਜਨ ਸਿੰਘ ਦੁੱਲਵਾਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੇ ਬਤੌਰ ਮੁੱਖ ਵਕਤਾ ਦੇ ਵਜੋਂੇ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ਤੇ ਫੁੱਲਾਂ ਦੇ ਹਾਰ ਪਾਏ ਗਏ।ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੁਲਵੰਤ ਸਿੰਘ ਮਹਿਤੋਂ ਅਤੇ ਹਰਭਜਨ ਸਿੰਘ ਦੁੱਲਵਾਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਹਨ, ਉਨ੍ਹਾਂ ਨੇ ਭਾਰਤ ਦੇ ਰਾਜਾ ਨੂੰ ਧਰਮ ਨਿਰਪੱਖ ਰਾਜ ਦੇ ਤੌਰ ‘ਤੇ ਗਠਨ ਕਰਨ ਦਾ ਨਿਸ਼ਠਾ ਕੀਤਾ ਸੀ, ਸਾਰੇ ਵਰਗਾ ਵਿਚ ਇੱਕਸਾਰਤਾ ਪੈਦਾ ਕਰਨ ਲਈ ਆਪਣਾ ਸਮੁੱਚਾ ਜੀਵਨ ਲਗਾ ਦਿੱਤਾ ਸੀ।ਭਾਰਤ ਦੇ ਪੱਛੜੇ ਵਰਗਾਂ ਦਾ ਜੀਵਨ ਉਚਾ ਚੁੱਕਣ ਲਈ ਵੀ ਪੂਰੀ ਜ਼ਿੰਦਗੀ ਸੰਘਰਸ਼ ਕੀਤਾ।ਮਹਿਮਾਨਾਂ ਨੂੰ ਕਮੇਟੀ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ, ਭੁਪਿੰਦਰ ਸਿੰਘ ਡਡਹੇੜੀ, ਕੁਲਦੀਪ ਸਿੰਘ ਬਾਲਪੁਰ, ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ, ਸੂਬੇਦਾਰ ਮੇਜਰ ਨਰਿੰਦਰ ਸਿੰਘ ਤੱਖਰਾਂ, ਗੁਰਦੀਪ ਸਿੰਘ ਘਰਖਣਾ, ਅਮਰ ਪੇਂਟਰ, ਗੁਰਪਾਲ ਸਿੰਘ, ਸ਼ਿੰਗਾਰਾ ਸਿੰਘ, ਪਿ੍ਰਤਪਾਲ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਸੱਜਣ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …