ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫਾਈਨ ਆਰਟਸ ਵਿਭਾਗ ਵਲੋਂ ਰੇਜ਼ਿਨ ਆਰਟ ’ਤੇ 2 ਰੋਜ਼ਾ ਵਰਕਸ਼ਾਪ ਅਤੇ ਪੇਂਟਿੰਗ
ਪ੍ਰਦਰਸ਼ਨੀ ਲਗਾਈ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਯੋਗ ਅਗਵਾਈ ਹੇਠ ਇਸ ਰਚਨਾਤਮਕ ਅਤੇ ਉਸਾਰੂ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਡਾ. ਤਮਿੰਦਰ ਸਿੰਘ ਭਾਟੀਆ ਅਤੇ ਪ੍ਰੋ: ਜਸਪ੍ਰੀਤ ਕੌਰ ਵਲੋਂ ਕੀਤਾ ਗਿਆ।
ਵਿਭਾਗ ਵਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ 110 ਪੇਂਟਿੰਗਾਂ ਤਿਆਰ ਕੀਤੀਆਂ ਗਈਆਂ।ਵਿਦਿਆਰਥੀਆਂ ਵਲੋਂ ਵੇਸਟ ਮਟੀਰੀਅਲ ਤੋਂ ਇੰਸਟਾਲੇਸ਼ਨ ਤਿਆਰ ਕੀਤੀ ਗਈ, ਜਿਸ ਦੀ ਹੋਰਨਾਂ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸ਼ਲਾਘਾ ਕੀਤੀ ਗਈ।ਵਿਦਿਆਰਥੀਆਂ ਦੁਆਰਾ ਰਹਿੰਦ-ਖੂੰਹਦ ਤੋਂ ਤਿਆਰ ਕੀਤੇ ਰੁੱਖ ਅਤੇ ਪਿੰਡ ਦੇ ਦ੍ਰਿਸ਼ ਖਿੱਚ ਦਾ ਕੇਂਦਰ ਰਹੇ, ਜਿਨ੍ਹਾਂ ਦੀ ਹਾਜ਼ਰ ਮਹਿਮਾਨਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।ਅਗਲੇ ਦਿਨ ਰੇਜ਼ਿਨ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮਸ਼ਹੂਰ ਰੇਜ਼ਿਨ ਆਰਟਿਸਟ ਰੇਤਿਕਾ ਗੁਪਤਾ ਨੇ ਰੇਜ਼ਿਨ ਆਰਟ ਦਾ ਲਾਈਵ ਪ੍ਰਦਰਸ਼ਨ ਕੀਤਾ।ਇਸ ਮੌਕੇ ਵਿਦਿਆਰਥੀਆਂ ਨੇ ਰੇਜ਼ਿਨ ਤੋਂ ਸਮੱਗਰੀ ਤਿਆਰ ਕੀਤੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media