ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) – ਅੱਜ ਵਿਸ਼ਵ ਰੈਡ ਕਰਾਸ ਦਿਵਸ ਮੌਕੇ ਰੈਡ ਕਰਾਸ ਅੰਦੋਲਨ ਸੰਸਥਾਪਕ ਸਰ ਜੀਨ ਹੈਨਰੀ ਡੁਨਟ ਦੇ ਜਨਮ ਦਿਵਸ ‘ਤੇ ਰੈਡ ਕਰਾਸ ਅੰਮ੍ਰਿਤਸਰ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ।ਇਸ ਖੂਨਦਾਨ ਕੈਂਪ ਵਿੱਚ 15 ਦਾਨੀਆਂ ਨੇ ਖੂਨਦਾਨ ਕੀਤਾ।ਰੈਡ ਕਰਾਸ ਭਵਨ ਵਿਖੇ ‘ਅਸੀਂ ਜੋ ਵੀ ਕਰਦੇ ਹਾਂ, ਉਹ ਦਿਲ ਤੋਂ ਆਉਂਦਾ ਹੈ’ ਥੀਮ ਨਾਲ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ।
ਸ੍ਰੀਮਤੀ ਗੁਰਪ੍ਰੀਤ ਕੌਰ ਜੌਹਲ ਸੂਦਨ ਪ੍ਰਧਾਨ ਇੰਡੀਅਨ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਵੰਡੇ।ਸ੍ਰੀਮਤੀ ਸੂਦਨ ਨੇ ਕਿਹਾ ਕਿ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਖੂਨਦਾਨ ਲਈ ਜਨ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਪੀੜਤ ਮਨੁੱਖਤਾ ਲਈ ਖੂਨ ਦੀ ਲੋੜੀਂਦੀ ਉਪਲਬੱਧਤਾ ਹੋ ਸਕੇ।ਉਨ੍ਹਾਂ ਕਿਹਾ ਕਿ ਖੂਨਦਾਨ ਵਰਗੇ ਨੇਕ ਕਾਰਜ਼ ਸਫਲ ਬਣਾਉੋਣ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਆਈਏ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੀਏ।ਸ੍ਰੀਮਤੀ ਸੂਦਨ ਵੱਲੋਂ ਰੈਡ ਕਰਾਸ ਅੰਦੋਲਨ ਦੇ ਸੰਸਥਾਪਕ ਸਰ ਜੀਨ ਹੈਨਰੀ ਡੁਨਟ ਅਤੇ ਭਾਈ ਘਨਈਆ ਜੀ ਦੀਆਂ ਤਸਵੀਰਾਂ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਰੈਡ ਕਰਾਸ ਮੈਂਬਰ ਸ਼੍ਰੀਮਤੀ ਗੁਰਦਰਸ਼ਨ ਕੌਰ ਬਾਵਾ, ਸ਼੍ਰੀਮਤੀ ਦਲਬੀਰ ਕੌਰ ਨਾਗਪਾਲ, ਸ਼੍ਰੀਮਤੀ ਜਸਬੀਰ ਕੌਰ, ਐਡਵੋਕੇਟ ਮਨਿੰਦਰ ਕੌਰ ਟਾਂਡੀ, ਸ਼੍ਰੀਮਤੀ ਵਿਜੈ ਮਹੇਸ਼ਵਰੀ, ਡਾ: ਹਰਜੀਤ ਸਿੰਘ ਗਰੋਵਰ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …